ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖੇਤੀ ਜਿਣਸਾਂ ਦੇ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ

ਕਿਸਾਨ ਮੇਲੇ ਵਿੱਚ ਜਿੱਥੇ ਇੱਕ ਪਾਸੇ ਖੇਤੀ ਮਸ਼ੀਨਰੀ, ਮਾਹਿਰਾਂ ਨਾਲ ਸਵਾਲ-ਜਵਾਬ, ਰੰਗਾਰੰਗ ਪ੍ਰੋਗਰਾਮ ਕਿਸਾਨਾਂ ਲਈ ਖਿੱਚ ਦਾ ਕੇਂਦਰ ਰਹੇ ਉੱਥੇ ਇਸ ਮੇਲੇ ਵਿੱਚ ਫਸਲ ਉਤਪਾਦਨ ਮੁਕਾਬਲੇ, ਕਰੋਸ਼ੀਆ, ਤੇਲ ਬੀਜਾਂ ਤੋਂ ਤਿਆਰ ਪੌਸ਼ਟਿਕ ਭੋਜਨ ਪਦਾਰਥ, 8-12 ਸਾਲ ਉਮਰ ਦੇ ਬੱਚਿਆਂ ਲਈ...
ਵੱਖ-ਵੱਖ ਮੁਕਾਬਲਿਆਂ ਵਿੱਚੋਂ ਜੇਤੂ ਆਪਣੇ ਇਨਾਮਾਂ ਨਾਲ। -ਫੋਟੋ: ਬਸਰਾ
Advertisement

ਕਿਸਾਨ ਮੇਲੇ ਵਿੱਚ ਜਿੱਥੇ ਇੱਕ ਪਾਸੇ ਖੇਤੀ ਮਸ਼ੀਨਰੀ, ਮਾਹਿਰਾਂ ਨਾਲ ਸਵਾਲ-ਜਵਾਬ, ਰੰਗਾਰੰਗ ਪ੍ਰੋਗਰਾਮ ਕਿਸਾਨਾਂ ਲਈ ਖਿੱਚ ਦਾ ਕੇਂਦਰ ਰਹੇ ਉੱਥੇ ਇਸ ਮੇਲੇ ਵਿੱਚ ਫਸਲ ਉਤਪਾਦਨ ਮੁਕਾਬਲੇ, ਕਰੋਸ਼ੀਆ, ਤੇਲ ਬੀਜਾਂ ਤੋਂ ਤਿਆਰ ਪੌਸ਼ਟਿਕ ਭੋਜਨ ਪਦਾਰਥ, 8-12 ਸਾਲ ਉਮਰ ਦੇ ਬੱਚਿਆਂ ਲਈ ਚਿੱਤਰਕਾਰੀ ਮੁਕਾਬਲਾ, ਫਾਲਤੂ ਚੀਜਾਂ ਤੋਂ ਸਜਾਵਟੀ ਵਸਤਾਂ ਬਣਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ। ਕਿਸਾਨ ਮੇਲੇ ਦੇ ਦੂਜੇ ਦਿਨ ਖੇਤ ਜਿਣਸਾਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚੋਂ ਡਰੈਗਨ ਫਰੂਟ ਵਿੱਚ ਪ੍ਰਗਟ ਸਿੰਘ, ਮਾਲਟੇ ਵਿਚ ਅਜੀਤ ਕੁਮਾਰ, ਲਸਣ ਵਿਚ ਭੁਪਿੰਦਰ ਸਿੰਘ, ਘੀਆ ਕੱਦੂ ਵਿੱਚ ਗੁਰਪ੍ਰੀਤ ਸਿੰਘ , ਮਿਰਚ ਵਿਚ ਅਰਵਿੰਦ ਆਹੂਜਾ, ਭਿੰਡੀ ਵਿਚ ਪਰਮਜੀਤ ਸਿੰਘ , ਪਿਆਜ਼ ਵਿਚ ਕੁਲਦੀਪ ਸਿੰਘ ਅਤੇ ਖੜਕ ਸਿੰਘ , ਤੋਰੀ ਵਿਚ ਜਸਪਾਲ ਸਿੰਘ, ਅਤੇ ਕਰੇਲਾ ਵਿਚ ਸਤਵਿੰਦਰ ਸਿੰਘ , ਚਿੱਬੜ ਦੇ ਮੁਕਾਬਲਿਆਂ ਵਿਚ ਕੰਵਰਬੀਰ ਸਿੰਘ , ਅਮਰੂਦ ਵਿਚ ਅਭੈ ਨੈਨ, ਔਲੇ ਵਿਚ ਬਲਬੀਰ ਸਿੰਘ, ਨਿੰਬੂ ਵਿਚ ਰਮਨਪ੍ਰੀਤ ਸਿੰਘ, ਗੰਨਾ ਵਿਚ ਜੈਵੀਰ ਜਾਖੜ, ਨਰਮਾ ਵਿਚ ਪਰਵਿੰਦਰ ਕੁਮਾਰ ਨੇ ਪਹਿਲੇ ਇਨਾਮ ਜਿੱਤੇ। ਇੰਨਾਂ ਤੋਂ ਇਲਾਵਾ 500 ਤੋਂ ਵਧੇਰੇ ਕਿਸਾਨਾਂ ਨੂੰ ਪ੍ਰੋਸੈਸਿੰਗ ਅਤੇ ਮੁੱਲਵਾਧੇ ਨਾਲ ਜੋੜਨ ਲਈ ਅਤੇ 250 ਤੋਂ ਵਧੇਰੇ ਲੋਕਾਂ ਨੂੰ ਸਵਾ ਕਰੋੜ ਰੁਪਏ ਦੀ ਇਮਦਾਦ ਦਿਵਾਉਣ ਲਈ ਅਤੇ ਪਿੰਡ ਬੱਠਾ ਖੁਰਦ ਫਤਿਹਗੜ੍ਹ ਸਾਹਿਬ ਦੇ ਹਰਚੰਦ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਟਾਲ ਮੁਕਾਬਲਿਆਂ ਵਿਚ ਟਰੈਕਟਰ, ਕੰਬਾਈਨ ਰਿਪੇਅਰ ਥਰੈਸ਼ਰ ਸ਼੍ਰੇਣੀ ਵਿਚ ਮੈਸ. ਐਸਕੋਰਟ ਕੰਬੋਟਾ, ਟਰੈਕਟਰ ਨਾਲ ਚੱਲਣ ਵਾਲੇ ਸਾਜੋ ਸਮਾਨ ਵਿਚ ਮੈਸ. ਮੈਸ਼ਿਓਗੈਸਪਾਰਡੋ ਨੂੰ, ਇਲੈਕਟ੍ਰਿਕ ਮੋਟਰਜ਼, ਇੰਜਨ ਅਤੇ ਪੰਪਸੈੱਟ ਆਦਿ ਸ਼੍ਰੇਣੀ ਵਿਚ ਮੈਸ. ਹਰਨੂਰ ਇੰਜਨੀਅਰਿੰਗ ਵਰਕਸ ਨੂੰ , ਐਗਰੋ ਪ੍ਰੋਸੈਸਿੰਗ ਮਸ਼ੀਨਰੀ ਵਿਚ ਮੈਸ. ਨਟਰਾਜ ਆਟਾ ਚੱਕੀ ਨੂੰ , ਖਾਦਾਂ ਵਿਚ ਮੈਸ. ਚੰਬਲ ਫਾਰਟੀਲਾਈਜ਼ਰ ਐਂਡ ਕੈਮੀਕਲ ਲਿਮਿਟਡ ਨੂੰ ਅਤੇ ਕੀਟਨਾਸ਼ਕਾਂ ਵਿਚ ਮੈਸ. ਆਈ ਪੀ ਐੱਲ ਬਾਇਲੋਜੀਕਲ ਲਿਮਿਟਡ ਨੂੰ ਪਹਿਲਾ ਸਥਾਨ ਹਾਸਲ ਹੋਇਆ। ਪ੍ਰਦਰਸ਼ਨੀਆਂ ਵਿਚ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਨੂੰ ਪਹਿਲਾ ਅਤੇ ਭੂਮੀ ਵਿਗਿਆਨ ਵਿਭਾਗ ਨੂੰ ਦੂਜਾ ਇਨਾਮ ਹਾਸਲ ਹੋਇਆ। ਪੰਜਾਬ ਨੌਜਵਾਨ ਸੰਸਥਾ ਵਿਚ ਖੇਤੀ ਸਲਾਹਕਾਰ ਸੇਵਾ ਕੇਂਦਰ ਹੁਸ਼ਿਆਰਪੁਰ ਨੂੰ ਪਹਿਲਾ ਅਤੇ ਖੇਤੀ ਸਲਾਹਕਾਰ ਸੇਵਾ ਕੇਂਦਰ ਤਰਨਤਾਰਨ ਅਤੇ ਫਾਜ਼ਿਲਕਾ ਨੂੰ ਦੂਜਾ ਇਨਾਮ ਹਾਸਲ ਹੋਇਆ। ਉੱਦਮਸ਼ੀਲਤਾ ਵਿਚ ਕੁਲਦੀਪ ਸਿੰਘ ਨੂੰ ਅਤੇ ਦੂਜਾ ਇਨਾਮ ਸ਼ੇਰੋ ਰਾਣੀ ਹਾਸਲ ਹੋਇਆ।

Advertisement
Advertisement
Show comments