ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੇਂਦਰੀ ਜੇਲ੍ਹ ਵਿੱਚੋਂ ਕੈਦੀ ਫ਼ਰਾਰ

ਮੰਗਲਵਾਰ ਰਾਤ ਨੂੰ ਗਿਣਤੀ ਕਰਨ ਮੌਕੇ ਹੋਇਆ ਖੁਲਾਸਾ
Advertisement

ਪਹਿਲਾਂ ਵੀ ਗ੍ਰਿਫ਼ਤ ਵਿੱਚੋਂ ਭੱਜਿਆ ਸੀ ਕੈਦੀ

ਸੀਆਰਪੀਐਫ ਅਤੇ ਪੰਜਾਬ ਪੁਲੀਸ ਦੀ ਸਖ਼ਤ ਸੁਰੱਖਿਆ ਦੇ ਬਾਵਜੂਦ ਕੇਂਦਰੀ ਜੇਲ੍ਹ ਵਿੱਚ ਬੰਦ ਇੱਕ ਕੈਦੀ ਜੇਲ੍ਹ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਮੰਗਲਵਾਰ ਰਾਤ ਨੂੰ ਰੁਟੀਨ ਕੈਦੀ ਅਤੇ ਅੰਡਰਟਰਾਇਲਾਂ ਦੀ ਗਿਣਤੀ ਦੌਰਾਨ ਇੱਕ ਕੈਦੀ ਘੱਟ ਪਾਇਆ ਗਿਆ ਜਿਸ ਤੋਂ ਬਾਅਦ ਦੁਬਾਰਾ ਕੈਦੀਆਂ ਦੀ ਸ਼ਿਨਾਖਤ ਕੀਤੀ ਗਈ। ਫਿਰ ਜੇਲ੍ਹ ਪ੍ਰਸ਼ਾਸਨ ਨੂੰ ਪਤਾ ਲੱਗਿਆ ਕਿ ਇੱਕ ਕੈਦੀ ਗਾਇਬ ਹੈ, ਜਿਸ ਦਾ ਨਾਂ ਰਾਹੁਲ ਹੈ। ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਇਸ ਘਟਨਾ ਦੀ ਸੂਚਨਾ ਜੇਲ੍ਹ ਪ੍ਰਸ਼ਾਸਨ ਨੂੰ ਦਿੱਤੀ। ਪੁਲੀਸ ਨੇ ਇਸ ਮਾਮਲੇ ਵਿੱਚ ਭਾਮੀਆਂ ਰੋਡ ’ਤੇ ਸੁੰਦਰ ਨਗਰ ਦੇ ਰਹਿਣ ਵਾਲੇ ਰਾਹੁਲ ਖ਼ਿਲਾਫ਼ ਕੇਸ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Advertisement

ਜਾਣਕਾਰੀ ਮੁਤਾਬਕ ਰਾਹੁਲ ਵਿਰੁੱਧ ਜਨਵਰੀ 2024 ਵਿੱਚ ਜਮਾਲਪੁਰ ਪੁਲੀਸ ਸਟੇਸ਼ਨ ਵਿੱਚ ਲੁੱਟਾਂ ਖੋਹਾਂ ਦਾ ਕੇਸ ਜਰਜ ਕੀਤਾ ਗਿਆ ਸੀ। ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਮੁਲਜ਼ਮ 16 ਅਪਰੈਲ 2024 ਨੂੰ ਬੱਸ ਵਿੱਚੋਂ ਹੀ ਫ਼ਰਾਰ ਹੋ ਗਿਆ ਸੀ, ਉਸ ਵੇਲੇ ਵੀ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਾਤਰ ਕੀਤਾ ਸੀ। ਹੁਣ ਉਸ ਸਮੇਂ ਤੋਂ ਹੀ ਜੇਲ੍ਹ ਵਿੱਚ ਬੰਦ ਸੀ। ਮੰਗਲਵਾਰ ਨੂੰ ਉਹ ਅਚਾਨਕ ਜੇਲ੍ਹ ਵਿੱਚੋਂ ਗਾਇਬ ਹੋ ਗਿਆ। ਦੇਰ ਰਾਤ ਜਦੋਂ ਜੇਲ੍ਹ ਸਟਾਫ਼ ਨੇ ਕੈਦੀਆਂ ਤੇ ਬੰਦੀਆਂ ਦੀ ਗਿਣਤੀ ਕੀਤੀ ਪ੍ਰਸ਼ਾਸਨ ਨੂੰ ਉਦੋਂ ਪਤਾ ਲੱਗਿਆ।

ਪੰਜਾਬ ਪੁਲੀਸ ਦੇ ਨਾਲ ਸੀਆਰਪੀਐਫ ਟੀਮ ਵੀ ਜੇਲ੍ਹ ਵਿੱਚ ਤਾਇਨਾਤ ਹੈ। ਉਹ ਗਸ਼ਤ ਕਰਦੇ ਹਨ, ਅਤੇ ਪੰਜਾਬ ਹੋਮ ਗਾਰਡ ਸਮੇਤ ਕਈ ਟੀਮਾਂ ਅੰਦਰ ਜਾਂਚ ਲਈ ਡਿਊਟੀ ’ਤੇ ਹਨ। ਦੋ ਲੇਅਰ ਸੁਰੱਖਿਆ ਪੂਰੀ ਜੇਲ੍ਹ ਦੀ ਸੁਰੱਖਿਆ ਲਈ ਜ਼ਿੰਮੇਵਾਰ ਹਨ। ਇੰਨੀ ਸਖ਼ਤ ਸੁਰੱਖਿਆ ਦੇ ਬਾਵਜੂਦ ਮੁਲਜ਼ਮ ਕਿਸ ਤਰ੍ਹਾਂ ਜੇਲ੍ਹ ਵਿੱਚੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਮੁਲਜ਼ਮ ਦੇ ਭੱਜਣ ਨੇ ਜੇਲ੍ਹ ਪ੍ਰਸ਼ਾਸਨ ਦੇ ਕੰਮਕਾਜ ’ਤੇ ਕਈ ਸਵਾਲ ਖੜ੍ਹੇ ਕੀਤੇ ਹਨ । ਕੈਦੀ ਦੇ ਭੱਜਣ ਤੋਂ ਬਾਅਦ ਪੁਲੀਸ ਨੇ ਜੇਲ੍ਹ ਵਿੱਚ ਹੀ ਵੱਖ ਵੱਖ ਤਲਾਸ਼ੀ ਮੁਹਿੰਮਾਂ ਵੀ ਚਲਾਈਆਂ ਹਨ।

Advertisement
Show comments