ਸਰਕਾਰੀ ਡਿਸਪੈਂਸਰੀ ਵਿੱਚੋਂ ਪ੍ਰਿੰਟਰ ਤੇ ਹੋਰ ਸਾਮਾਨ ਚੋਰੀ
ਥਾਣਾ ਜੋਧੇਵਾਲ ਦੇ ਇਲਾਕੇ ਵਿੱਚ ਸਥਿਤ ਪਿੰਡ ਗਹਿਲੇਵਾਲ ਦੀ ਸਰਕਾਰੀ ਡਿਸਪੈਂਸਰੀ ਵਿੱਚੋਂ ਅਣਪਛਾਤੇ ਵਿਅਕਤੀ ਇੱਕ ਪ੍ਰਿੰਟਰ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ ਹਨ। ਸਰਕਾਰੀ ਡਿਸਪੈਸਰੀ ਪਿੰਡ ਗਹਿਲੇਵਾਲ ਦੇ ਕਮਿਊਨਟੀ ਹੈਲਥ ਅਫ਼ਸਰ ਤਰਸੇਮ ਸਿੰਘ ਵਾਸੀ ਅੱਟਲ ਨਗਰ, ਰਾਹੋਂ ਰੋਡ ਨੇ...
Advertisement
ਥਾਣਾ ਜੋਧੇਵਾਲ ਦੇ ਇਲਾਕੇ ਵਿੱਚ ਸਥਿਤ ਪਿੰਡ ਗਹਿਲੇਵਾਲ ਦੀ ਸਰਕਾਰੀ ਡਿਸਪੈਂਸਰੀ ਵਿੱਚੋਂ ਅਣਪਛਾਤੇ ਵਿਅਕਤੀ ਇੱਕ ਪ੍ਰਿੰਟਰ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ ਹਨ। ਸਰਕਾਰੀ ਡਿਸਪੈਸਰੀ ਪਿੰਡ ਗਹਿਲੇਵਾਲ ਦੇ ਕਮਿਊਨਟੀ ਹੈਲਥ ਅਫ਼ਸਰ ਤਰਸੇਮ ਸਿੰਘ ਵਾਸੀ ਅੱਟਲ ਨਗਰ, ਰਾਹੋਂ ਰੋਡ ਨੇ ਦੱਸਿਆ ਹੈ ਕਿ ਰਾਤ ਨੂੰ ਕੋਈ ਅਣਪਛਾਤਾ ਵਿਅਕਤੀ ਡਿਸਪੈਂਸਰੀ ਦੇ ਕਮਰੇ ਵਿੱਚ ਬਣੇ ਰੌਸ਼ਨਦਾਨ ਨੂੰ ਤੋੜ ਕੇ ਅੰਦਰ ਦਾਖਲ ਹੋਇਆ ਅਤੇ ਕਮਰੇ ਵਿੱਚੋਂ ਪ੍ਰਿੰਟਰ ਤੇ ਟੁੱਲੂ ਪੰਪ ਚੋਰੀ ਕਰਕੇ ਲੈ ਗਿਆ ਹੈ। ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਡੇਹਲੋਂ ਦੇ ਪਿੰਡ ਘਵੱਦੀ ਸਥਿਤ ਗੁਰਵੀਰ ਸਿੰਘ ਦੇ ਘਰ ਦਾ ਤਾਲਾ ਤੋੜ ਕੇ ਚੋਰ ਅੰਦਰ ਦਾਖਲ ਹੋਇਆ ਅਤੇ ਅੰਦਰੋਂ ਮੋਟਰਸਾਈਕਲ ਬਜਾਜ ਡਿਸਕਵਰ, ਗੈਸ ਸਿਲੰਡਰ ਅਤੇ ਇਨਵਰਟਰ ਦਾ ਬੈਟਰਾ ਚੋਰੀ ਕਰਕੇ ਲੈ ਗਿਆ ਹੈ।
Advertisement
Advertisement