ਕ੍ਰਿਕਟ ਟੂਰਨਾਮੈਂਟ ਦੀ ਤਿਆਰੀ ਮੁਕੰਮਲ
ਕ੍ਰਿਕਟ ਐਸੋਸੀਏਸ਼ਨ ਆਫ਼ ਦਿ ਬਲਾਈਂਡ ਇੰਡੀਆ (ਸੀ ਏ ਬੀ ਆਈ) ਵੱਲੋਂ ਗੰਧਰਵ ਕ੍ਰਿਕਟ ਅੇਸੋਸੀਏਸ਼ਨ ਆਫ਼ ਦਿ ਬਲਾਈਂਡ ਅਤੇ ਭਾਰਤ ਨੇਤਰਹੀਣ ਸੇਵਕ ਸਮਾਜ ਦੇ ਸਹਿਯੋਗ ਨਾਲ 3 ਤੋਂ 5 ਨਵਬੰਰ ਤੱਕ ਕਰਵਾਏ ਜਾ ਰਹੇ ਨੈਸ਼ਨਲ ਕ੍ਰਿਕਟ ਨਾਗੇਸ ਟਰਾਫੀ ਟੂਰਨਾਂਮੈਂਟ ਦੀਆਂ ਤਿਆਰੀਆ...
Advertisement
ਕ੍ਰਿਕਟ ਐਸੋਸੀਏਸ਼ਨ ਆਫ਼ ਦਿ ਬਲਾਈਂਡ ਇੰਡੀਆ (ਸੀ ਏ ਬੀ ਆਈ) ਵੱਲੋਂ ਗੰਧਰਵ ਕ੍ਰਿਕਟ ਅੇਸੋਸੀਏਸ਼ਨ ਆਫ਼ ਦਿ ਬਲਾਈਂਡ ਅਤੇ ਭਾਰਤ ਨੇਤਰਹੀਣ ਸੇਵਕ ਸਮਾਜ ਦੇ ਸਹਿਯੋਗ ਨਾਲ 3 ਤੋਂ 5 ਨਵਬੰਰ ਤੱਕ ਕਰਵਾਏ ਜਾ ਰਹੇ ਨੈਸ਼ਨਲ ਕ੍ਰਿਕਟ ਨਾਗੇਸ ਟਰਾਫੀ ਟੂਰਨਾਂਮੈਂਟ ਦੀਆਂ ਤਿਆਰੀਆ ਮੁਕੰਮਲ ਹੋ ਗਈਆਂ ਹਨ। ਐਸੋਸੀਏਸ਼ਨ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਟੂਰਨਾਂਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ 6 ਭਾਗਾਂ ਵਿੱਚ ਵੰਡ ਕੇ ਪੰਜਾਬ ਨੂੰ ਐੱਫ ਗੁੱਰਪ ਵਿੱਚ ਰੱਖਿਆ ਗਿਆ ਹੈ ਜਿਸ ਵਿੱਚ ਪੰਜਾਬ ਦੇ ਨਾਲ ਤ੍ਰਿਪੁਰਾ, ਆਸਾਮ ਅਤੇ ਛਤੀਸਗੜ੍ਹ ਦੀਆਂ ਟੀਮਾਂ ਦੇ ਵਿਚਕਾਰ ਮੁਕਾਬਲੇ ਹੋਣਗੇ। ਨੇਤਰਹੀਣਾਂ ਦੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਵਿਵੇਕ ਮੌਂਗਾ ਤੇ ਭਾਰਤ ਨੇਤਰਹੀਣ ਸੇਵਕ ਸਮਾਜ ਦੇ ਪ੍ਰਧਨ ਇਕਬਾਲ ਸਿੰਘ ਜਮਾਲਪੁਰ ਨੇ ਦੱਸਿਆ ਕਿ ਪੀ ਏ ਯੂ ਦੇ ਕ੍ਰਿਕਟ ਖੇਡ ਮੈਦਾਨ ਵਿੱਚ ਹੋਣ ਵਾਲੇ ਇਸ ਟੂਰਨਾਂਮੈਂਟ ਦਾ ਉਦਘਾਟਨ ਪੀ ਏ ਯੂ ਵਿਦਿਆਰਥੀ ਭਲਾਈ ਬੋਰਡ ਦੇ ਡਾਇਰੈਕਟਰ ਡਾ. ਨਿਰਮਲ ਸਿੰਘ ਜੌੜਾ ਕਰਨਗੇ। ਸੀ ਏ ਬੀ ਆਈ ਦੇ ਜਨਰਲ ਸੈਕਟਰੀ ਸ਼ੈਲੰਦਰਾ ਯਾਦਵ ਅਤੇ ਚੈਅਰਮੈਨ ਯੋਗੇਸ਼ ਤਨੇਜਾ ਖਿਡਾਰੀਆਂ ਨੂੰ ਆਸ਼ੀਰਵਾਦ ਦੇਣਗੇ। ਐੱਨ ਐੱਫ ਬੀ ਦੀ ਪ੍ਰਧਾਨ ਡਿੰਪਲ ਰਾਣੀ, ਸਾਬਕਾ ਪ੍ਰਧਾਨ ਰਾਜਿੰਦਰ ਸੋਨੂੰ ਅਤੇ ਪ੍ਰੈੱਸ ਸੈਕਟਰੀ ਪਰਮਿੰਦਰ ਫੁੱਲਾਂਵਾਲ ਨੇ ਦੱਸਿਆ ਜੇਤੂਆਂ ਨੂੰ ਇਨਾਮ ਡਿਪਟੀ ਕਮਿਸ਼ਨਰ ਹਿਮਾਸ਼ੂ ਜੈਨ ਵੰਡਣਗੇ। ਇਸ ਦੌਰਾਨ ਅਹੁਦੇਦਾਰਾਂ ਨੇ ਡੀ ਸੀ ਨੂੰ ਟੂਰਨਾਮੈਂਟ ਲਈ ਸੱਦਾ ਪੱਤਰ ਦਿੱਤਾ।
Advertisement
