ਗਿਆਨੀ ਦਿੱਤ ਸਿੰਘ ਦੇ ਬਰਸੀ ਸਮਾਗਮ ’ਚ ਹੜ੍ਹ ਪੀੜਤਾਂ ਲਈ ਅਰਦਾਸ
ਗਿਆਨੀ ਦਿੱਤ ਸਿੰਘ ਐਜੂਕੇਸ਼ਨਲ ਐਂਡ ਵੈੱਲਫੇਅਰ ਸੁਸਾਇਟੀ ਪੰਜਾਬ ਵੱਲੋਂ ਸਮਾਗਮ
Advertisement
ਸਿੰਘ ਸਭਾ ਲਹਿਰ ਦੇ ਬਾਨੀ, ਪੰਜਾਬੀ ਪੱਤਰਕਾਰੀ ਦੇ ਪਿਤਾਮਾ ਪ੍ਰੋ. ਗਿਆਨੀ ਦਿੱਤ ਸਿੰਘ ਦਾ 124ਵਾਂ ਬਰਸੀ ਸਮਾਗਮ ਕਰਵਾਇਆ ਗਿਆ। ਗਿਆਨੀ ਦਿੱਤ ਸਿੰਘ ਐਜੂਕੇਸ਼ਨਲ ਐਂਡ ਵੈੱਲਫੇਅਰ ਸੁਸਾਇਟੀ ਪੰਜਾਬ ਵੱਲੋਂ ਪਿੰਡ ਸਿੰਘਪੁਰਾ ਵਿੱਚ ਪ੍ਰਧਾਨ ਕਰਤਿੰਦਰਪਾਲ ਸਿੰਘ ਸਿੰਘਪੁਰਾ ਦੀ ਅਗਵਾਈ ਵਿੱਚ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਹੜ੍ਹ ਪੀੜਤਾਂ ਦੀ ਸੁੱਖ-ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ।
ਇਸ ਉਪਰੰਤ ਈਸ਼ਰ ਸਿੰਘ ਟਿੱਬਾ, ਲਖਵਿੰਦਰ ਸਿੰਘ ਘਮਣੇਵਾਲ, ਪ੍ਰੋ. ਸੰਦੀਪ ਕੌਰ ਅਤੇ ਗੁਰਮੀਤ ਸਿੰਘ ਇਆਲੀ ਖੁਰਦ ਨੇ ਗਿਆਨੀ ਦਿੱਤ ਸਿੰਘ ਦੇ ਜੀਵਨ ’ਤੇ ਚਾਨਣਾ ਪਾਇਆ। ਸਰਪੰਚ ਕਰਤਿੰਦਰਪਾਲ ਸਿੰਘ ਨੇ ਕਿਹਾ ਕਿ ਉਹ ਦੁਨੀਆਂ ਦੇ ਪਹਿਲੇ ਪੰਜਾਬੀ ਪ੍ਰੋਫੈਸਰ, ਵਿਸ਼ਵ ਦੇ ਮਹਾਨ ਸਮਾਜ ਸੁਧਾਰਕ ਅਤੇ 70 ਪੁਸਤਕਾਂ ਦੇ ਲੇਖਕ ਸਨ ਜਿਨ੍ਹਾਂ ਉਪਰ ਸਮੁੱਚੀ ਸਿੱਖ ਕੌਮ ਨੂੰ ਮਾਣ ਹੈ। ਇਸ ਮੌਕੇ ਇੰਜ: ਨਿਰਮਲ ਸਿੰਘ, ਸਰਪੰਚ ਅਲਬੇਲ ਸਿੰਘ ਘਮਣੇਵਾਲ, ਹਰਦਿਆਲ ਸਿੰਘ ਵਲੀਪੁਰ, ਉਜਾਗਰ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ ਰਾਣਾ ਸਾਬਕਾ ਸਰਪੰਚ, ਜਰਨੈਲ ਸਿੰਘ ਭੋਲਾ, ਧੰਨਜੀਤ ਸਿੰਘ ਝੱਮਟ, ਮਨਜੀਤ ਸਿੰਘਪੁਰਾ, ਨਾਇਬ ਸਿੰਘ, ਅਮਰ ਸਿੰਘ ਭੱਠਾ ਧੂਆ, ਜਤਿੰਦਰ ਸਿੰਘ ਮਲਕਪੁਰ, ਅਮਰੀਕ ਸਿੰਘ ਨੂਰਪੁਰ, ਸੰਤੋਖ ਸਿੰਘ ਪ੍ਰਤਾਪ ਸਿੰਘ ਵਾਲਾ, ਸਰਜੀਤ ਕੌਰ, ਹਰਬੰਸ ਕੌਰ, ਕੁਲਵਿੰਦਰ ਕੌਰ, ਕੁਲਵੰਤ ਕੌਰ, ਹਰਪ੍ਰੀਤ ਕੌਰ, ਜਸਪ੍ਰੀਤ ਕੌਰ ਪੰਚ ਅਤੇ ਸੁਖਵਿੰਦਰ ਕੌਰ ਹਾਜ਼ਰ ਸਨ।
Advertisement
Advertisement