ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਾਵਰਕੌਮ ਪੈਨਸ਼ਨਰਾਂ ਵੱਲੋਂ ਹੜ੍ਹ ਪੀੜਤਾਂ ਲਈ ਰਾਸ਼ੀ ਭੇਟ

ਜਨਤਕ ਜਮਹੂਰੀ ਜਥੇਬੰਦੀਆਂ ਦੀ ਸਾਂਝੀ ਕਮੇਟੀ ਦੀ ਇਕੱਤਰਤਾ
ਪੰਜਾਬ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਦੀ ਸਾਂਝੀ ਕਮੇਟੀ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਰਾਸ਼ੀ ਸੌਂਪਦੇ ਹੋਏ ਸਰਕਲ ਪ੍ਰਧਾਨ ਸਿਕੰਦਰ ਸਿੰਘ ਅਤੇ ਹੋਰ ਆਗੂ।
Advertisement

ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਪਾਵਰਕੌਮ ਦੇ ਸ਼ਿਕਾਇਤ ਘਰ ਸਮਰਾਲਾ ਵਿੱਚ ਸਰਕਲ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਮਾਮਗ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਦੀ ਸਾਂਝੀ ਕਮੇਟੀ ਦੇ ਆਗੂ ਸੁਖਦੇਵ ਸਿੰਘ ਕੋਕਰੀ ਸੂਬਾ ਜਨਰਲ ਸਕੱਤਰ ਬੀ ਕੇ ਯੂ (ਉਗਰਾਹਾਂ), ਲਛਮਣ ਸਿੰਘ ਸੇਵੇਵਾਲ ਸੂਬਾ ਜਨਰਲ ਸਕੱਤਰ ਖੇਤ ਮਜ਼ਦੂਰ ਯੂਨੀਅਨ ਪੰਜਾਬ, ਹਰਜਿੰਦਰ ਸਿੰਘ ਸੂਬਾ ਪ੍ਰਧਾਨ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਪੰਜਾਬ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਇਕੱਤਰ ਕੀਤੀ ਰਾਸ਼ੀ ਸੂਬਾ ਆਗੂਆਂ ਨੂੰ ਭੇਟ ਕੀਤੀ। ਇਸ ਮੌਕੇ ਸਮਰਾਲਾ ਡਿਵੀਜ਼ਨ ਵੱਲੋਂ 1,56,900 ਰੁਪਏ, ਮੋਰਿੰਡਾ (ਖਰੜ) ਡਿਵੀਜ਼ਨ ਵੱਲੋਂ 1,07,500 ਰੁਪਏ, ਸ੍ਰੀ ਅਨੰਦਪੁਰ ਸਾਹਿਬ ਡਿਵੀਜ਼ਨ ਵੱਲੋਂ 89,500 ਰੁਪਏ , ਰੋਪੜ ਡਿਵੀਜ਼ਨ ਵੱਲੋਂ 51,100 ਰੁਪਏ ਦੀ ਰਾਸ਼ੀ ਦਿੱਤੀ ਗਈ। ਇਸ ਤੋਂ ਇਲਾਵਾ ਬੀ ਕੇ ਯੂ (ਉਗਰਾਹਾਂ) ਬਲਾਕ ਮਲੌਦ ਵੱਲੋਂ 6,38,000 ਰੁਪਏ ਅਤੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਲੁਧਿਆਣਾ ਤੇ ਮਜ਼ਦੂੂਰ ਯੂਨੀਅਨ ਇਲਾਕਾ ਖੰਨਾ ਵੱਲੋਂ 1,08,200 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਸੁਖਦੇਵ ਸਿੰਘ ਕੋਕਰੀ, ਹਰਜਿੰਦਰ ਸਿੰਘ ਲੁਧਿਆਣਾ, ਲਛਮਣ ਸਿੰਘ ਸੇਵੇਵਾਲ, ਸਕਿੰਦਰ ਸਿੰਘ ਸਰਕਲ ਪ੍ਰਧਾਨ ਰੋਪੜ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦੇ ਲੋਕਾਂ ਦੇ ਹੋਏ ਫਸਲਾਂ ਦੇ ਨੁਕਸਾਨ ਲਈ ਸਰਕਾਰਾਂ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਸਮੇਂ ਸਿਰ ਰੋਕਥਾਮ ਲਈ ਉਚੇਚੇ ਕਦਮ ਨਹੀਂ ਪੁੱਟੇ। ਇਸ ਮੌਕੇ ਪੈਨਸ਼ਨਰਜ਼ ਆਗੂ ਭਰਪੂਰ ਸਿੰਘ ਸਰਕਲ ਸਕੱਤਰ, ਹਰਜਿੰਦਰ ਸਿੰਘ ਰੋਪੜ, ਕੇਸਰ ਸਿੰਘ ਰੋਪੜ, ਹਰਭਜਨ ਸਿੰਘ ਖਰੜ, ਜਗਦੀਸ਼ ਕੁਮਾਰ ਖਰੜ, ਕਰਮ ਚੰਦ ਸਰਕਲ ਆਗੂ ਖਰੜ, ਹਿੰਮਤ ਸਿੰਘ ਸਰਕਲ ਆਗੂ ਰੋਪੜ  ਆਦਿ ਸ਼ਾਮਲ ਹੋਏ।

Advertisement
Advertisement
Show comments