ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਾਵਰਕੌਮ ਅਤੇ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਦਾ ਇਜਲਾਸ

ਨਿੱਜੀ ਪੱਤਰ ਪ੍ਰੇਰਕ ਖੰਨਾ, 26 ਅਕਤੂਬਰ ਪਾਵਰਕੌਮ ਅਤੇ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਨੇ ਆਪਣੀਆਂ ਜਥੇਬੰਧਕ ਚੋਣਾਂ ਲਈ ਸਰਕਲ ਪੱਧਰੀ ਚੋਣ ਡੈਲੀਗੇਟ ਇਜਲਾਸ ਕੀਤਾ। ਰਾਧੇ ਸ਼ਿਆਮ, ਚਮਕੌਰ ਸਿੰਘ, ਪਾਲ ਸਿੰਘ ਮੁੰਡੀ, ਜਗਦੀਸ਼ ਸਿੰਘ ਰਾਣਾ ਦੀ ਅਗਵਾਈ ਹੇਠ ਸਰਕਲ ਖੰਨਾ ਅਧੀਨ ਪੈਂਦੀਆਂ ਡਿਵੀਜ਼ਨਾਂ...
ਪੈਨਸ਼ਨਰਜ਼ ਯੂਨੀਅਨ ਦੇ ਨਵੇਂ ਚੁਣੇ ਮੈਂਬਰ ਤੇ ਹੋਰ ਸਾਥੀ। -ਫੋਟੋ: ਓਬਰਾਏ
Advertisement

ਨਿੱਜੀ ਪੱਤਰ ਪ੍ਰੇਰਕ

ਖੰਨਾ, 26 ਅਕਤੂਬਰ

Advertisement

ਪਾਵਰਕੌਮ ਅਤੇ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਨੇ ਆਪਣੀਆਂ ਜਥੇਬੰਧਕ ਚੋਣਾਂ ਲਈ ਸਰਕਲ ਪੱਧਰੀ ਚੋਣ ਡੈਲੀਗੇਟ ਇਜਲਾਸ ਕੀਤਾ। ਰਾਧੇ ਸ਼ਿਆਮ, ਚਮਕੌਰ ਸਿੰਘ, ਪਾਲ ਸਿੰਘ ਮੁੰਡੀ, ਜਗਦੀਸ਼ ਸਿੰਘ ਰਾਣਾ ਦੀ ਅਗਵਾਈ ਹੇਠ ਸਰਕਲ ਖੰਨਾ ਅਧੀਨ ਪੈਂਦੀਆਂ ਡਿਵੀਜ਼ਨਾਂ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਯੂਨੀਅਨ ਦੇ ਮੈਬਰਾਂ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਖਿਲਾਫ਼ ਸੰਘਰਸ਼ਸ਼ੀਲ ਹੋਣ ਲਈ ਹਰ ਵਰਗ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਇਸ ਦੌਰਾਨ ਸਰਬਸੰਮਤੀ ਨਾਲ ਅਜਮੀਲ ਖਾਂ ਪ੍ਰਧਾਨ, ਰਾਜਿੰਦਰ ਸਿੰਘ ਜਨਰਲ ਸਕੱਤਰ, ਪਾਲ ਸਿੰਘ ਮੁੰਡੀ ਸਰਪ੍ਰਸਤ, ਧੰਨਰਾਜ ਸਿੰਘ ਸੀਨੀਅਰ ਮੀਤ ਪ੍ਰਧਾਨ, ਰਾਜਵੀਰ ਸਿੰਘ ਤੇ ਬਲਦੇਵ ਸਿੰਘ ਕੰਡਾ ਮੀਤ ਪ੍ਰਧਾਨ, ਸੁਰਿੰਦਰਪਾਲ ਜੁਆਇੰਟ ਸਕੱਤਰ, ਗੁਰਮੁੱਖ ਸਿੰਘ ਸਿਹੌੜਾ ਵਿੱਤ ਸਕੱਤਰ, ਹਰਫੂਲ ਸਿੰਘ ਸਹਿ ਵਿੱਤ ਸਕੱਤਰ, ਸਨੇਹਇੰਦਰ ਸਿੰਘ ਮੀਲੂ ਪ੍ਰੈੱਸ ਸਕੱਤਰ, ਰਘੁਵੀਰ ਸਿੰਘ ਸਕੱਤਰ, ਦਰਸ਼ਨ ਸਿੰਘ ਆਡੀਟਰ, ਸੁਰਿੰਦਰ ਸਿੰਘ ਪ੍ਰਚਾਰ ਸਕੱਤਰ, ਸਰਬਜੀਤ ਸਿੰਘ, ਹੰਸਰਾਜ ਤੇ ਸਰਦਾਰਾ ਸਿੰਘ ਮੁੱਖ ਸਲਾਹਕਾਰ ਚੁਣੇ ਗਏ।

Advertisement
Show comments