ਵੈਟਰਨਰੀ ਯੂਨੀਵਰਸਿਟੀ ’ਚ ਮੁਰਗੀ ਪਾਲਣ ਦਾ ਸਿਖਲਾਈ ਕੋਰਸ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿੱਚ ਮੁਰਗੀ ਪਾਲਣ ਦੀ ਸਿਖਲਾਈ ਸਬੰਧੀ ਦੋ ਹਫ਼ਤੇ ਦਾ ਕੋਰਸ ਸਮਾਪਤ ਹੋ ਗਿਆ ਹੈ। ਸਿਖਲਾਈ ਕੋਰਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 42 ਸਿੱਖਿਆਰਥੀਆਂ ਨੇ ਹਿੱਸਾ ਲਿਆ। ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ...
Advertisement
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿੱਚ ਮੁਰਗੀ ਪਾਲਣ ਦੀ ਸਿਖਲਾਈ ਸਬੰਧੀ ਦੋ ਹਫ਼ਤੇ ਦਾ ਕੋਰਸ ਸਮਾਪਤ ਹੋ ਗਿਆ ਹੈ। ਸਿਖਲਾਈ ਕੋਰਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 42 ਸਿੱਖਿਆਰਥੀਆਂ ਨੇ ਹਿੱਸਾ ਲਿਆ। ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਮੁਰਗੀ ਪਾਲਣ ਦੇ ਕਿੱਤੇ ਨੂੰ ਸਵੈ-ਰੁਜ਼ਗਾਰ ਲਈ ਇਕ ਬਹੁਤ ਸੰਭਾਵਨਾਵਾਂ ਭਰਪੂਰ ਕਿੱਤਾ ਦੱਸਿਆ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਭ ਤੋਂ ਪਹਿਲਾ ਉਦੇਸ਼ ਇਹੋ ਹੈ ਕਿ ਪੇਂਡੂ ਜੀਵਿਕਾ ਨੂੰ ਪਸ਼ੂਧਨ ਕਿੱਤਿਆਂ ਨਾਲ ਜੋੜ ਕੇ ਚੰਗੀਆਂ ਤਕਨੀਕਾਂ ਅਤੇ ਮੰਡੀਕਰਨ ਦੇ ਨੁਕਤੇ ਦੱਸੇ ਜਾਣ। ਕੋਰਸ ਨਿਰਦੇਸ਼ਕ ਅਤੇ ਮੁਖੀ ਪਸਾਰ ਸਿੱਖਿਆ ਵਿਭਾਗ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਸਿਖਲਾਈ ਕੋਰਸ ਵਿੱਚ ਪੁਸਤਕ ਗਿਆਨ ਦੇ ਨਾਲ ਵਿਹਾਰਕ ਸਿੱਖਿਆ ਵੀ ਪ੍ਰਦਾਨ ਕੀਤੀ ਗਈ। ਸਿਖਲਾਈ ਵਿੱਚ ਸ਼ੈੱਡ ਪ੍ਰਬੰਧਨ, ਖੁਰਾਕੀ ਪ੍ਰਬੰਧਨ, ਬਿਮਾਰੀ ਪ੍ਰਬੰਧਨ, ਜੈਵਿਕ ਸੁਰੱਖਿਆ, ਮੁਰਗੀਆਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਅਤੇ ਮੰਡੀਕਾਰੀ ਦੇ ਢੰਗ ਤਰੀਕੇ ਦੱਸੇ ਗਏ। ਸਿਖਲਾਈ ਵਿੱਚ ਵੈਂਕੀ ਇੰਡੀਆ ਲਿਮਟਿਡ ਦੇ ਸਹਾਇਕ ਮੁੱਖ ਪ੍ਰਬੰਧਕ ਡਾ. ਹਰਪਾਲ ਸਿੰਘ ਸੋਢੀ ਨੇ ਵਪਾਰਕ ਮੁਰਗੀ ਪਾਲਣ ਕਿੱਤੇ ਵਿੱਚ ਨਵੇਂ ਰੁਝਾਨ ਅਤੇ ਉਤਪਾਦਨ ਸਬੰਧੀ ਜਾਣਕਾਰੀ ਸਾਂਝੀ ਕੀਤੀ। ਸਿਖਲਾਈ ਦਾ ਪ੍ਰਬੰਧਨ ਡਾ. ਰਾਜੇਸ਼ ਕਸਰੀਜਾ ਅਤੇ ਡਾ. ਰਵਦੀਪ ਸਿੰਘ ਨੇ ਵਿਦਿਆਰਥਣ ਡਾ. ਕਿਰਨਜੋਤ ਕੌਰ ਦੇ ਸਹਿਯੋਗ ਨਾਲ ਕੀਤਾ।
Advertisement
Advertisement
