ਜੀਜੀਐਨਆਈਐਮਟੀ ’ਚ ਡਿਜੀਟਲ ਮਾਰਕੀਟਿੰਗ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਸ਼ੁਰੂ
ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਉਟ ਆਫ ਮੈਨੇਜਮੈਂਟ ਐਂਡ ਟੈਕਨੋਲੌਜੀ, ਘੁਮਾਰ ਮੰਡੀ (ਜੀਜੀਐੱਨਆਈਐੱਮਟੀ) ਨੇ ਉਦਯੋਗ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਆਉਣ ਵਾਲੇ ਸੈਸ਼ਨ ਤੋਂ ਆਈਕੇਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀਪੀਟੀਯੂ) ਜਲੰਧਰ ਨਾਲ ਸਬੰਧਤ ਇੱਕ ਸਾਲਾ ਪੋਸਟ ਗ੍ਰੈਜੂਏਟ ਡਿਪਲੋਮਾ ਪ੍ਰੋਗਰਾਮ ਇਨ ਡਿਜ਼ਿਟਲ ਮਾਰਕੇਟਿੰਗ (ਪੀ.ਜੀ.ਡੀ.ਡੀ.ਐਮ) ਪ੍ਰੋਗਰਾਮ ਸ਼ੁਰੂ ਕੀਤਾ ਹੈ। ਜੀਜੀਐਨਆਈਐਮਟੀ ਦੇ ਡਾਇਰੈਕਟਰ ਪ੍ਰੋ. ਮੰਜੀਤ ਸਿੰਘ ਛਾਬੜਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਕਿਸੇ ਵੀ ਸਟਰੀਮ ’ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਕੀਤਾ ਜਾ ਸਕਦਾ ਹੈ। ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਮਨਿਆ ਕਿ ਵਿਦਿਆਰਥੀਆਂ ਨੂੰ ਪੈਕਟੀਕਲ ਤਿਆਰੀ ਵੀ ਕਰਵਾਈ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਭਵਿੱਖ ’ਚ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਪੇਸ਼ ਨਾ ਆਵੇ। ਪੀ.ਜੀ.ਡੀ.ਡੀ.ਐਮ ਦੀ ਪੜ੍ਹਾਈ ਕਰਕੇ ਵਿਦਿਆਰਥੀਆਂ ਲਈ ਐਸ.ਈ.ਓ. ਪ੍ਰੋਫੈਸ਼ਨਲ, ਕਸਟਮਰ ਰਿਲੇਸ਼ਨਸ਼ਿਪ ਪ੍ਰੋਫੈਸ਼ਨਲ ਅਤੇ ਡਿਜ਼ਿਟਲ ਬ੍ਰਾਂਡਿੰਗ ਏਗਜ਼ੈਕਿਊਟਿਵ ਵਰਗੀਆਂ ਨੌਕਰੀਆਂ ਪ੍ਰਾਪਤ ਕਰਨ ਲਈ ਦਰਵਾਜੇ ਖੁੱਲ੍ਹ ਜਾਣਗੇ।