ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੋ ਦਹਾਕੇ ਪਹਿਲਾਂ ਖ਼ਰੀਦੇ ਪਲਾਟ ’ਤੇ ਕਬਜ਼ਾ ਰੋਕਿਆ

ਪੜਤਾਲ ਮਗਰੋਂ ਤਿੰਨ ਮੁਲਜ਼ਮਾਂ ਖ਼ਿਲਾਫ ਕੇਸ ਦਰਜ
Advertisement

ਪੱਤਰ ਪ੍ਰੇਰਕ

ਜਗਰਾਉਂ, 15 ਜੂਨ

Advertisement

ਇੱਥੇ ਸ਼ਹਿਰ ਦੇ ਮਸ਼ਹੂਰ ਮਾਰਕਨ ਹਸਪਤਾਲ ਦੇ ਮਾਲਕਾਂ ਵੱਲੋਂ ਸਿੱਧਵਾਂ ਬੇਟ ਮਾਰਗ ’ਤੇ ਕਰੀਬ 20 ਵਰ੍ਹੇ ਪਹਿਲਾਂ ਇੱਕ ਪਲਾਟ ਖ਼ਰੀਦਿਆ ਗਿਆ ਸੀ। ਇਸ ਪਲਾਟ ’ਤੇ ਕੁੱਝ ਮਹੀਨੇ ਪਹਿਲਾਂ ਤਿੰਨ ਵਿਅਕਤੀਆਂ ਨੇ ਆਪਸੀ ਮਿਲੀਭੁਗਤ ਕਰਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਥਾਣਾ ਸਦਰ ਦੀ ਪੁਲੀਸ ਨੇ ਇਸ ਨੂੰ ਨਾਕਾਮ ਕਰ ਦਿੱਤਾ। ਪੀੜਤ ਧਿਰ ਡਾ. ਦੀਪਕ ਕੁਮਾਰ ਮਾਰਕਨ ਨੇ ਦੱਸਿਆ ਕਿ ਉਨ੍ਹਾਂ ਨੇ 2006 ਵਿੱਚ ਇੱਕ ਪਲਾਟ ਖ਼ਰੀਦਿਆ ਸੀ ਅਤੇ ਉਦੋਂ ਤੋਂ ਮੌਜੂਦਾ ਸਮੇਂ ਤੱਕ ਉਸ ਪਲਾਟ ’ਤੇ ਉਨ੍ਹਾਂ ਦਾ ਹੀ ਕਬਜ਼ਾ ਹੈ। ਕਰੀਬ ਦੋ ਕੁ ਮਹੀਨੇ ਪਹਿਲਾਂ ਕੁੱਝ ਵਿਅਕਤੀ ਜਿੰਨ੍ਹਾਂ ਵਿੱਚ ਪ੍ਰਦੀਪ ਸਿੰਘ ਸੇਖੋਂ, ਕਮਲਦੀਪ ਸ਼ਰਮਾ ਦੋਵੇਂ ਵਾਸੀ ਪਿੰਡ ਬੋਦਲਵਾਲਾ (ਜਗਰਾਉਂ) ਅਤੇ ਤੀਸਰਾ ਜਸਮਿੰਦਰ ਸਿੰਘ ਵਾਸੀ ਆਤਮ ਨਗਰ ਸ਼ਾਮਲ ਹਨ, ਨੇ ਇਸ ਪਲਾਟ ਸਬੰਧੀ ਫਰਜ਼ੀ ਦਸਤਾਵੇਜ਼ ਤਿਆਰ ਕਰ ਆਪਸੀ ਮਿਲੀਭੁਗਤ ਨਾਲ ਮਾਲਕੀ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ। ਜਦੋਂ ਇਸ ਸਾਜ਼ਿਸ਼ ਦੀ ਭਿਣਕ ਡਾ. ਦੀਪਕ ਮਾਰਕਨ ਨੂੰ ਲੱਗੀ ਤਾਂ ਉਸਨੇ ਇੱਕ ਲਿਖਤੀ ਸ਼ਿਕਾਇਤ ਅਤੇ ਰਜਿਸਟਰੀ ਵਗੈਰਾ ਦੀਆਂ ਕਾਪੀਆਂ ਥਾਣਾ ਸਦਰ ਦੇ ਇੰਚਾਰਜ ਸਬ-ਇੰਸਪੈਕਟਰ ਸੁਰਜੀਤ ਸਿੰਘ ਨੂੰ ਦੇ ਕੇ ਸਾਰੇ ਮਾਮਲੇ ਬਾਰੇ ਜਾਣੂ ਕਰਵਾਇਆ। ਪੁਲੀਸ ਨੇ ਪੜਤਾਲ ਮਗਰੋਂ ਨਾਜ਼ਾਇਜ ਕਬਜ਼ਾ ਕਰਨ ਦੀ ਸਾਜ਼ਿਸ਼ ਬੇਨਕਾਬ ਕਰਦਿਆਂ ਪ੍ਰਦੀਪ ਸਿੰਘ ਸੇਖੋਂ, ਕਮਲਦੀਪ ਸ਼ਰਮਾ, ਜਸਮਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ।

Advertisement