ਪੁਸਤਕ ‘ਪੰਜਾਬ: ਫ਼ਸਲਾਂ ਹੇਠੋਂ ਖਿਸਕਦੀ ਜ਼ਮੀਨ’ ਰਿਲੀਜ਼
ਸਾਬਕਾ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਦੀ ਪੁਸਤਕ ‘ਪੰਜਾਬ: ਫ਼ਸਲਾਂ ਹੇਠੋਂ ਖਿਸਕਦੀ ਜ਼ਮੀਨ’ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਫੋਟੋ ਕਲਾਕਾਰ ਤੇਜ ਪ੍ਰਤਾਪ ਸਿੰਘ ਸੰਧੂ ਅਤੇ ਪੀ ਏ ਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ...
Advertisement
ਸਾਬਕਾ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਦੀ ਪੁਸਤਕ ‘ਪੰਜਾਬ: ਫ਼ਸਲਾਂ ਹੇਠੋਂ ਖਿਸਕਦੀ ਜ਼ਮੀਨ’ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਫੋਟੋ ਕਲਾਕਾਰ ਤੇਜ ਪ੍ਰਤਾਪ ਸਿੰਘ ਸੰਧੂ ਅਤੇ ਪੀ ਏ ਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਵੱਲੋਂ ਰਿਲੀਜ਼ ਕੀਤੀ ਗਈ। ਪ੍ਰੋ. ਗਿੱਲ ਨੇ ਕਿਹਾ ਕਿ ਪੰਜਾਬ ਅੰਦਰ ਗ਼ੈਰ ਉਪਜਾਊ ਕੰਮਾਂ ਹੇਠ ਵਾਹੀਯੋਗ ਜ਼ਮੀਨ ਦਾ ਨੁਕਸਾਨ ਚਿੰਤਾ ਦਾ ਵਿਸ਼ਾ ਹੈ।
ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਇਹ ਪੁਸਤਕ ਪੰਜਾਬ ਲਈ ਜ਼ਮੀਨਾਂ ਦੀ ਬਹੁਪਰਤੀ ਮਹੱਤਤਾ ਤੋਂ ਬਗੈਰ ਲੈਂਡ ਪੂਲਿੰਗ ਨੀਤੀ 2025 ਬਾਰੇ, ਉਪਜਾਊ ਜ਼ਮੀਨਾਂ ਗੈਰ ਖੇਤੀ ਕੰਮਾਂ ਲਈ ਵਰਤਣ, ਬਿਨਾਂ ਯੋਜਨਾਬੰਦੀ ਤੋਂ ਵਧ ਰਹੇ ਸ਼ਹਿਰੀਕਰਨ, ਜ਼ਮੀਨਾਂ ਨੂੰ ਕਾਲੇ ਧਨ ਦੀ ਖਪਤ ਦਾ ਸਾਧਨ ਬਣਾਉਣ, ਘੱਟ ਰਹੀਆਂ ਉਪਜਾਊ ਜ਼ਮੀਨਾਂ ਤੋਂ ਬਾਅਦ ਉਪਜਣ ਵਾਲੇ ਸੰਕਟ ਬਾਰੇ ਚਰਚਾ ਕਰਦੀ ਹੈ। ਮੌਜੂਦਾ ਸਮੇਂ ਦੀ ਇਹ ਬਹੁਤ ਵੱਡੀ ਲੋੜ ਹੈ ਕਿ ਪੰਜਾਬੀ ਆਪਣੀਆਂ ਜ਼ਮੀਨਾਂ ਨੂੰ ਸਾਂਭਣ ਕਿਉਂਕਿ ਉਪਜਾਊ ਜ਼ਮੀਨਾਂ ਦੇ ਲਗਾਤਾਰ ਘੱਟ ਹੋਣ ਨਾਲ ਪੰਜਾਬ ਦਾ ਪਹਿਲਾਂ ਹੀ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੈ। ਇਹ ਪੁਸਤਕ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤੀ ਹੈ।
Advertisement
Advertisement
