ਪੁਲੀਸ ਦੀ ਚੈਕਿੰਗ ਮੁਹਿੰਮ
ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਖੰਨਾ ਪੁਲੀਸ ਵੱਲੋਂ ਐੱਸ ਐੱਸ ਪੀ ਡਾ. ਜੋਤੀ ਯਾਦਵ ਦੇ ਨਿਰਦੇਸ਼ਾਂ ’ਤੇ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਪੁਲੀਸ ਸੁਪਰਡੈਂਟ ਪਰਸ਼ੋਤਮ ਬੱਲ, ਐੱਸ ਪੀ ਤਰੁਣ ਰਤਨ, ਡੀ ਐੱਸ ਪੀ ਤਰਲੋਚਨ ਸਿੰਘ,...
Advertisement
ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਖੰਨਾ ਪੁਲੀਸ ਵੱਲੋਂ ਐੱਸ ਐੱਸ ਪੀ ਡਾ. ਜੋਤੀ ਯਾਦਵ ਦੇ ਨਿਰਦੇਸ਼ਾਂ ’ਤੇ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਪੁਲੀਸ ਸੁਪਰਡੈਂਟ ਪਰਸ਼ੋਤਮ ਬੱਲ, ਐੱਸ ਪੀ ਤਰੁਣ ਰਤਨ, ਡੀ ਐੱਸ ਪੀ ਤਰਲੋਚਨ ਸਿੰਘ, ਜਸਵਿੰਦਰ ਸਿੰਘ ਖਹਿਰਾ, ਵਿਨੋਕ ਕੁਮਾਰ ਵੱਲੋਂ ਆਪਣੇ-ਆਪਣੇ ਇਲਾਕਿਆਂ ਦੀ ਨਿਗਰਾਨੀ ਕੀਤੀ ਗਈ। ਇਹ ਕਾਰਵਾਈ ਰਾਤ 11 ਤੋਂ ਸਵੇਰੇ 3 ਵਜੇ ਤੱਕ ਜਾਰੀ ਰਹੀ। ਇਸ ਦੌਰਾਨ ਖੰਨਾ, ਪਾਇਲ ਤੇ ਸਮਰਾਲਾ ਸਬ-ਡਿਵੀਜ਼ਨਾਂ ਦੇ ਪੁਲੀਸ ਸਟੇਸ਼ਨਾਂ ਦੀ ਪੁਲੀਸ ਨੂੰ ਵੱਖ ਵੱਖ ਥਾਵਾਂ ’ਤੇ ਨਾਕਾਬੰਦੀ ਲਈ ਤਾਇਨਾਤ ਕੀਤਾ ਗਿਆ। ਇਸ ਮੁਹਿੰਮ ਦਾ ਮੁੱਖ ਉਦੇਸ਼ ਰਾਤ ਨੂੰ ਸ਼ੱਕੀ ਗਤੀਵਿਧੀਆਂ ਨੂੰ ਰੋਕਣਾ ਹੈ।
Advertisement
Advertisement
