ਪੁਲੀਸ ਵੱਲੋਂ ਹੈਰੋਇਨ ਤੇ ਡਰੱਗ ਮਨੀ ਸਣੇ ਦੋ ਕਾਬੂ
ਸਥਾਨਕ ਪੁਲੀਸ ਨੇ ਡੀਐੱਸਪੀ ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਕਾਸੋ ਅਪਰੇਸ਼ਨ ਚਲਾਇਆ। ਇਸ ਤਹਿਤ ਪੁਲੀਸ ਨੇ 50 ਗ੍ਰਾਮ ਹੈਰੋਇਨ ਤੇ 51,500 ਡਰੱਗ ਮਨੀ ਸਣੇ ਲਖਵਿੰਦਰ ਸਿੰਘ ਅਤੇ ਨਾਜਰ ਸਿੰਘ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਨੇ...
Advertisement
ਸਥਾਨਕ ਪੁਲੀਸ ਨੇ ਡੀਐੱਸਪੀ ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਕਾਸੋ ਅਪਰੇਸ਼ਨ ਚਲਾਇਆ। ਇਸ ਤਹਿਤ ਪੁਲੀਸ ਨੇ 50 ਗ੍ਰਾਮ ਹੈਰੋਇਨ ਤੇ 51,500 ਡਰੱਗ ਮਨੀ ਸਣੇ ਲਖਵਿੰਦਰ ਸਿੰਘ ਅਤੇ ਨਾਜਰ ਸਿੰਘ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਗਤਾਰ ਸਿੰਘ ਤੇ ਸਹਾਇਕ ਥਾਣੇਦਾਰ ਹਾਕਮ ਸਿੰਘ ਪੁਲੀਸ ਪਾਰਟੀ ਸਣੇ ਸ਼ੱਕੀ ਪੁਰਸ਼ਾਂ ਸਬੰਧੀ ਟੀ-ਪੁਆਇੰਟ ਅਢਿਆਣਾ ਵਿੱਚ ਮੌਜੂਦ ਸੀ। ਕੁਹਾੜਾ ਸਾਈਡ ਤੋਂ ਆਉਂਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਇਕਦਮ ਪਿੱਛੇ ਮੋੜਨ ਲੱਗਾ। ਪੁਲੀਸ ਨੇ ਕਾਰ ਚਾਲਕ ਲਖਵਿੰਦਰ ਸਿੰਘ ਅਤੇ ਉਸ ਦੇ ਸਾਥੀ ਨਾਜਰ ਨੂੰ ਕਾਬੂ ਕਰ ਲਿਆ। ਪੁਲੀਸ ਨੇ ਜਦੋਂ ਇਨ੍ਹਾਂ ਦੀ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿੱਚ ਕਾਲੇ ਮੋਮੀ ਲਿਫਾਫਿਆਂ ’ਚੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੇ ਨਾਲ ਹੀ ਗੱਡੀ ਦੇ ਗੇਅਰ ਸਪੇਸ ’ਚੋਂ ਭਾਰਤੀ ਕਰੰਸੀ ਕੁੱਲ ਰਕਮ 51,500 ਡਰੱਗ ਮਨੀ ਬਰਾਮਦ ਹੋਈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
Advertisement
Advertisement