ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਰਤਿਕ ਬੱਗਣ ਕਤਲ ਮਾਮਲੇ ’ਚ ਪੁਲੀਸ ਵੱਲੋਂ ਦੋ ਮੁਲਜ਼ਮ ਗ੍ਰਿਫ਼ਤਾਰ 

ਕਾਰਤਿਕ ਦੇ ਦੋਸਤ ਨੇ ਰੇਕੀ ਕਰ ਕੇ ਦਿੱਤੀ ਸੀ ਮੁਲਜ਼ਮਾਂ ਨੂੰ ਜਾਣਕਾਰੀ
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਅਧਿਕਾਰੀ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਪੁਲੀਸ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਕਾਰਤਿਕ ਬੱਗਨ ਦੇ ਕਤਲ ਮਾਮਲੇ ਵਿੱਚ ਅੱਜ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਉਕਤ ਮੁਲਜ਼ਮਾਂ ਨੂੰ ਮਹਾਰਾਸ਼ਟਰ ਦੇ ਨਾਂਦੇੜ ਸਥਿਤ ਹਜ਼ੂਰ ਸਾਹਿਬ ਤੋਂ ਕਾਬੂ ਕੀਤਾ ਹੈ। ਪੁਲੀਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਇੱਕ .32 ਬੋਰ ਦਾ ਦੇਸੀ ਪਿਸਤੌਲ, ਦੋ ਕਾਰਤੂਸ ਅਤੇ ਇੱਕ 315 ਬੋਰ ਦਾ ਦੇਸੀ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਕੀਤੇ ਹਨ। ਕਾਰਤਿਕ ਦੇ ਦੋਸਤ ਸਾਹਿਲ ਨੇ ਪੂਰੀ ਰੇਕੀ ਕੀਤੀ ਸੀ ਅਤੇ ਮੁਲਜ਼ਮ ਨੂੰ ਕਾਰਤਿਕ ਦੇ ਠਿਕਾਣੇ ਬਾਰੇ ਜਾਣਕਾਰੀ ਦਿੱਤੀ ਸੀ। ਜਿਸ ਤੋਂ ਬਾਅਦ ਮੁਲਜ਼ਮਾਂ ਨੇ ਤੁਰੰਤ ਪਿੱਛਾ ਕਰਕੇ ਉਸ ਨੂੰ ਘੇਰ ਲਿਆ ਅਤੇ ਗੋਲੀਆਂ ਮਾਰੀਆਂ। ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਉਰਫ਼ ਸੈਮ ਅਤੇ ਗੁਰਵਿੰਦਰ ਸਿੰਘ ਉਰਫ਼ ਗੌਤਮ ਵਜੋਂ ਹੋਈ ਹੈ, ਜਦ ਕਿ ਸਾਹਿਲ ਨੂੰ ਪੁਲੀਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲੀਸ ਨੇ ਸੈਮ ਅਤੇ ਗੌਤਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ।

ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਸਾਹਿਲ ਕਾਰਤਿਕ ਦਾ ਦੋਸਤ ਸੀ ਅਤੇ ਉਹ ਇੱਕ ਸਮੇਂ ਸੈਮ ਨਾਲ ਵੀ ਚੰਗਾ ਦੋਸਤ ਸੀ। ਕਾਰ ਪਾਰਕਿੰਗ ਨੂੰ ਲੈ ਕੇ ਕਾਰਤਿਕ ਅਤੇ ਸੈਮ ਦੇ ਰਿਸ਼ਤੇ ਵਿੱਚ ਦਰਾਰ ਆ ਗਈ ਸੀ। ਜਦੋਂ ਵੀ ਬਾਕੀ ਦੋਵੇਂ ਮੁਲਜ਼ਮ ਅਤੇ ਕਾਰਤਿਕ ਆਹਮੋ-ਸਾਹਮਣੇ ਹੁੰਦੇ ਸਨ, ਉਹ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਸਨ ਤੇ ਅਕਸਰ ਸੋਸ਼ਲ ਮੀਡੀਆ ’ਤੇ ਵੀ ਝਗੜਾ ਹੁੰਦਾ ਸੀ। ਬੀਤੀ 23 ਅਗਸਤ ਦੀ ਰਾਤ ਨੂੰ ਸਾਹਿਲ ਨੇ ਮੁਲਜ਼ਮਾਂ ਨੂੰ ਦੱਸਿਆ ਕਿ ਕਾਰਤਿਕ ਆਪਣੇ ਦੋਸਤ ਨਾਲ ਜਾ ਰਿਹਾ ਹੈ।

Advertisement

ਪੁਲੀਸ ਕਮਿਸ਼ਨਰ ਨੇ ਕਿਹਾ ਕਿ ਕਤਲ ਤੋਂ ਪਹਿਲਾਂ, ਮੁਲਜ਼ਮ ਫਿਰੋਜ਼ ਗਾਂਧੀ ਮਾਰਕੀਟ ਵਿੱਚ ਇੱਕ ਦੁਕਾਨ ’ਤੇ ਇਕੱਠੇ ਹੋਏ। ਜਿਵੇਂ ਹੀ ਸਾਹਿਲ ਨੇ ਮੁਲਜ਼ਮ ਨੂੰ ਦੱਸਿਆ ਕਿ ਕਾਰਤਿਕ ਆਪਣੇ ਦੋਸਤ ਸਰਵਣ ਨਾਲ ਐਕਟਿਵਾ ’ਤੇ ਚਲਾ ਗਿਆ ਹੈ ਅਤੇ ਸੁੰਦਰ ਨਗਰ ਵੱਲ ਜਾ ਰਿਹਾ ਹੈ। 8 ਨੌਜਵਾਨਾਂ ਨੇ ਤਿੰਨ ਵਾਹਨਾਂ ਵਿੱਚ ਸਵਾਰ ਹੋ ਕੇ ਸੁੰਦਰ ਨਗਰ ਚੌਕ ’ਤੇ ਕਾਰਤਿਕ ਨੂੰ ਘੇਰ ਲਿਆ।

ਗੈਂਗਸਟਰ ਵਿੱਕੀ ਨਿਹੰਗ ਨੇ ਮੁਲਜ਼ਮਾਂ ਨੂੰ ਦਿੱਤੇ ਸਨ ਹਥਿਆਰ

ਪੁਲੀਸ ਕਮਿਸ਼ਨਰ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ। ਮੁਲਜ਼ਮਾਂ ਦੇ ਨਾਲ-ਨਾਲ ਵਿੱਕੀ ਨਿਹੰਗ ਅਤੇ ਮੌਲਿਕ ਨਾਮ ਦੇ ਨੌਜਵਾਨ ਵੀ ਇਸ ਕਤਲ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵਿੱਕੀ ਨਿਹੰਗ ਨੇ ਮੁਲਜ਼ਮਾਂ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਹਥਿਆਰ ਵੀ ਮੁਹੱਈਆ ਕਰਵਾਏ ਸਨ।

Advertisement
Show comments