ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁਲੀਸ ਵੱਲੋਂ ਹੈਰੋਇਨ ਸਣੇ ਅੱਠ ਗ੍ਰਿਫ਼ਤਾਰ

ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ
Advertisement

ਥਾਣਾ ਲਾਡੋਵਾਲ ਦੇ ਥਾਣੇਦਾਰ ਨਿਰਮਲ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਸਰਕਾਰੀ ਪ੍ਰਾਈਮਰੀ ਸਕੂਲ ਪਿੰਡ ਤਲਵੰਡੀ ਕਲਾਂ ਨੇੜਿਓਂ ਕ੍ਰਿਸ਼ਨ ਕੁਮਾਰ ਵਾਸੀ ਪਿੰਡ ਭਾਮੀਆਂ ਕਲਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਉਸ ਕੋਲੋਂ 145 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।  ਇਸੇ ਤਰ੍ਹਾਂ ਥਾਣੇਦਾਰ ਜੀਵਨ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਪੰਜ ਢੇਰ ਤੋਂ ਸੰਦੀਪ ਕੌਰ ਵਾਸੀ ਪਿੰਡ ਤਲਵੰਡੀ ਕਲਾਂ ਨੂੰ 75 ਗ੍ਰਾਮ ਹੈਰੋਇਨ ਸਣੇ, ਥਾਣੇਦਾਰ ਦਲਬੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਸੀਡ ਫਾਰਮ ਮੋੜ

ਨੇੜੇ ਸਤਲੁਜ ਦਰਿਆ ਕੋਲੋਂ ਦਵਿੰਦਰ ਸਿੰਘ ਉਰਫ਼ ਰਾਜੂ ਵਾਸੀ ਪਿੰਡ ਰਜਾਪੁਰ ਠੋਕਰ ਨੰਬਰ ਪੰਜ ਕੋਲੋਂ 63 ਗ੍ਰਾਮ ਹੈਰੋਇਨ, ਥਾਣੇਦਾਰ ਹਰਮੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਕ੍ਰਿਸ਼ਨ ਸਿੰਘ ਵਾਸੀ ਪਿੰਡ ਰਜਾਪੁਰ ਕੋਲੋਂ 67 ਗ੍ਰਾਮ ਹੈਰੋਇਨ ਅਤੇ ਥਾਣਾ ਸ਼ਿਮਲਾਪੁਰੀ ਦੇ ਥਾਣੇਦਾਰ ਕਪਿਲ ਕੁਮਾਰ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਮੁਹੱਲਾ ਨਿਊ ਸ਼ਿਮਲਾਪੁਰੀ ਤੋਂ ਰਕੇਸ਼ ਕੁਮਾਰ ਉਰਫ਼ ਬਬੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 5 ਗ੍ਰਾਮ ਹੈਰੋਇਨ, ਇੱਕ ਇਲੈਕਟ੍ਰੋਨਿਕ ਕੰਡਾ ਅਤੇ ਡਰੱਗ ਮਨੀ 770 ਰੁਪਏ ਬਰਾਮਦ ਕੀਤੇ ਹਨ।

Advertisement

ਥਾਣਾ ਪੀਏਯੂ ਦੇ ਥਾਣੇਦਾਰ ਮਹਿੰਦਰ ਕੁਮਾਰ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਦਫ਼ਤਰ ਇਨਕਮ ਟੈਕਸ ਰੋਡ ਰਿਸ਼ੀ ਨਗਰ ਕੋਲੋਂ ਗੁਰਮੀਤ ਸਿੰਘ ਉਰਫ਼ ਮੋਨੂੰ ਵਾਸੀ ਰਿਸ਼ੀ ਨਗਰ ਕੋਲੋਂ 7 ਗ੍ਰਾਮ ਹੈਰੋਇਨ, ਥਾਣਾ ਡਿਵੀਜ਼ਨ ਨੰਬਰ 8 ਦੇ ਥਾਣੇਦਾਰ ਬਲਬੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਨਿਊ ਪ੍ਰੇਮ ਨਗਰ ਤੋਂ ਸੁਮਿਤ ਕੁਮਾਰ ਵਾਸੀ ਪਿੰਡ ਭੱਟੀਆਂ ਅਤੇ ਰਾਜ ਕੁਮਾਰ ਵਾਸੀ ਗੁਰੂ ਨਾਨਕ ਨਗਰ ਭਾਮੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 10 ਗ੍ਰਾਮ ਹੈਰੋਇਨ ਅਤੇ ਥਾਣਾ ਕੂੰਮਕਲਾਂ ਦੇ ਥਾਣੇਦਾਰ ਸੰਜੀਵ ਕੁਮਾਰ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਬੱਸ ਅੱਡਾ ਪਿੰਡ ਮਿਆਣੀ ਤੋਂ ਵੀਰ ਕੌਰ ਵਾਸੀ ਪਿੰਡ ਚੌਂਤਾ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

Advertisement
Show comments