ਕਾਵਿ ਪੁਸਤਕ ‘ਤਾਰਿਆਂ ਦੀ ਗੁਜ਼ਰਗਾਹ’ ਰਿਲੀਜ਼
ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਲੁਧਿਆਣਾ ਵੱਲੋਂ ਗੁਰੂ ਤੇਗ ਬਹਾਦਰ, ਭਾਈ ਮਤੀ ਦਾਸ, ਭਾਈ ਸਤੀ ਦਾਸ ਦਾਸ, ਭਾਈ ਦਿਆਲ ਦੀ ਸ਼ਹਾਦਤ ਤੇ ਭਾਈ ਜੈਤਾ ਜੀ ਦੀ ਮਹਾਨ ਸੇਵਾ ਨੂੰ ਸਮਰਪਿਤ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਕਾਵਿ -ਪੁਸਤਕ ‘ਤਾਰਿਆਂ ਦੀ ਗੁਜ਼ਰਗਾਹ’ ਰਿਲੀਜ਼ ਕੀਤੀ ਗਈ। ਇਸ ਮੌਕੇ ਟਰੱਸਟ ਵੱਲੋਂ ਪੁਸਤਕ ਦੀਆਂ 100 ਕਾਪੀਆਂ ਸੰਗਤ ਨੂੰ ਭੇਟ ਕੀਤੀਆਂ ਗਈਆਂ।ਟਰੱਸਟ ਦੇ ਅਹੁਦੇਦਾਰਾਂ ਨੇ ਕਿਹਾ ਕਿ ਸ਼ਬਦ ਗੁਰੂ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਲਈ ਅੱਜ ਤੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਅਧੀਨ ਗੁਰੂ ਇਤਿਹਾਸ ਪੇਸ਼ ਕਰਦੀਆਂ ਪੁਸਤਕਾਂ ਸੰਗਤ ਲਈ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਕਿਤਾਬ ਵਿੱਚ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪਿਛਲੇ ਪੰਜਾਹ ਸਾਲਾਂ ਦੌਰਾਨ ਜੋ ਧਾਰਮਿਕ ਤੇ ਵਿਰਾਸਤੀ ਕਵਿਤਾਵਾਂ ਲਿਖੀਆਂ ਹਨ, ਉਸ ਦਾ 216 ਪੰਨਿਆਂ ਤੇ ਹਾਜ਼ਰ ਸੰਗ੍ਰਹਿ ਹੈ।
ਇਸ ਮੌਕੇ ਟਰੱਸਟ ਵੱਲੋਂ ਸੁਰਿੰਦਰਪਾਲ ਸਿੰਘ ਬਿੰਦਰਾ, ਅਮਰਜੀਤ ਸਿੰਘ ਟਿੱਕਾ, ਕੰਵਲਜੀਤ ਸਿੰਘ ਸਰਨਾ, ਹਰਪ੍ਰੀਤ ਸਿੰਘ ਰਾਜਧਾਨੀ, ਨਵਪ੍ਰੀਤ ਸਿੰਘ ਬਿੰਦਰਾ, ਜਸਮੀਤ ਸਿੰਘ ਸਰਨਾ, ਗੁਰਚਰਨ ਸਿੰਘ ਸਰਪੰਚ (ਖੁਰਾਣਾ) ਨੇ ਪ੍ਰੋ. ਗੁਰਭਜਨ ਸਿੰਘ ਗਿੱਲ ਦਾ ਸਨਮਾਨ ਕੀਤਾ ਗਿਆ।
ਪ੍ਰੋ. ਗਿੱਲ ਨੇ ਕਿਹਾ ਕਿ ਪਿਛਲੇ ਪੰਜਾਹ ਸਾਲ ਦੇ ਸਾਹਿਤਕ ਸਫ਼ਰ ਵਿੱਚ ਇਹ ਮੌਕਾ ਪਹਿਲੀ ਵਾਰ ਨਸੀਬ ਹੋਇਆ ਹੈ ਕਿ ਮੇਰੀ ਲਿਖੀ ਕੋਈ ਕਿਤਾਬ ਇਕੱਠੀ 100 ਪਾਠਕਾਂ ਤੀਕ ਕਿਸੇ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਜਾਵੇ। ਇਸ ਮੌਕੇ ਉੱਘੇ ਉਦਯੋਗਪਤੀ ਦੀਪਕ ਖੁਰਾਣਾ ਤੇ ਦਿਨੇਸ਼ ਸਿੰਗਲਾ ਵੀ ਹਾਜ਼ਰ ਸਨ। ਪ੍ਰੋ. ਗਿੱਲ ਨੇ ਇਸ ਉਤਸ਼ਾਹ ਲਈ ਸ੍ਰੀ ਟਿੱਕਾ ਤੇ ਸ੍ਰੀ ਬਿੰਦਰਾ ਤੇ ਹੋਰ ਟਰੱਸਟੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।
