ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੁਰਜ ਪਵਾਤ ਵਿੱਚ ਪੀਰ ਬਾਬਾ ਸਾਂਈ ਲੋਕ ਦਾ ਮੇਲਾ ਤੇ ਭੰਡਾਰਾ

ਗਾਇਕ ਜੋੜੀ ਭੁਪਿੰਦਰ ਗਿੱਲ ਤੇ ਜਸਵਿੰਦਰ ਜੀਤੂ ਨੇ ਰੌਣਕਾਂ ਲਾਈਆਂ
Advertisement

ਪੱਤਰ ਪ੍ਰੇਰਕ

ਸਮਰਾਲਾ, 11 ਜੁਲਾਈ

Advertisement

ਨੇੜ੍ਹਲੇ ਪਿੰਡ ਬੁਰਜ ਪਵਾਤ ਵਿੱਚ ਇਲਾਕਾ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਸਾਂਈ ਲੋਕ ਦਾ 17ਵਾਂ ਸਲਾਨਾ ਮੇਲਾ ਤੇ ਭੰਡਾਰਾ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਪਹੁੰਚ ਕੇ ਬਾਬਾ ਜੀ ਦੀ ਦਰਗਾਹ ’ਤੇ ਸਿਜਦਾ ਕੀਤਾ। ਸਵੇਰ ਸਮੇਂ ਪਿੰਡ ਵਾਸੀਆਂ ਵਲੋਂ ਮੁੱਖ ਸੇਵਾਦਾਰ ਬਾਬਾ ਚੰਨਣ ਸਿੰਘ ਦੀ ਅਗਵਾਈ ਵਿਚ ਮਜ਼ਾਰ ’ਤੇ ਚਾਦਰ ਚੜਾਉਣ ਦੀ ਰਸਮ ਅਦਾ ਕਰ ਲੰਗਰ ਦੀ ਸ਼ੁਰੂਆਤ ਕਰਵਾਈ।

ਮੇਲੇ ਵਿਚ ਪ੍ਰਸਿੱਧ ਸੰਗੀਤਕਾਰ ਸੁਰਿੰਦਰ ਬੱਬੂ ਦੀ ਅਗਵਾਈ ਵਿਚ ਗਾਇਕ ਜੋੜੀ ਗੁਰਪ੍ਰੀਤ ਵਿੱਕੀ ਤੇ ਜਸਪ੍ਰੀਤ ਜੱਸੀ ਨੇ ਗੀਤਾਂ ਦੀ ਪੇਸ਼ਕਾਰੀ ਦਿੱਤੀ। ਮੇਲੇ ਵਿਚ ਉਚੇਚੇ ਤੌਰ ’ਤੇ ਪੁੱਜੇ ਗਾਇਕ ਜੋੜੀ ਭੁਪਿੰਦਰ ਗਿੱਲ ਤੇ ਜਸਵਿੰਦਰ ਜੀਤੂ ਨੇ ਲਗਾਤਾਰ ਢਾਈ ਘੰਟੇ ਆਪਣੇ ਸੁਪਰਹਿੱਟ ਗੀਤਾਂ ‘ਧੀ ਤੇ ਰੁੱਖ਼ ਜੇ ਸਾਂਭੀ ਨਾ ਛਾਂ ਰਹਿਣੀ ਨਾ ਮਾਂ ਰਹਿਣੀ’, ‘ਵਿਹੜਾ ਪਿਆ ਸੁੰਨਾ ਬਾਪੂ ਤੇਰੇ ਜਾਣ ਪਿੱਛੋਂ’, ‘ਜੇ ਛਣ ਛਣ ਹੋ ਜੇ ਦਿਓਰ ਤੇਰੇ ਦੇ ਘਰ ਨੀਂ’, ‘ਜਦੋਂ ਤੱਕ ਨੱਚੇਗੀ ਮੈਂ ਵਾਰੀ ਜਾਓਂਗਾ ਨੋਟ’ ਆਦਿ ਪਰਿਵਾਰਕ ਤੇ ਸੱਭਿਆਚਾਰਕ ਗੀਤ ਗਾ ਕੇ ਰੌਣਕਾਂ ਲਗਾ ਦਿੱਤੀਆਂ। ਮੇਲੇ ਵਿਚ ਪੁੱਜੇ ਕਲਾਕਾਰਾਂ ਨੂੰ ਸਨਮਾਨਿਤ ਕਰਨ ਦੀ ਰਸਮ ਮੁੱਖ ਸੇਵਾਦਾਰ ਬਾਬਾ ਚੰਨਣ ਸਿੰਘ, ਬਾਬਾ ਨਾਹਰ ਸਿੰਘ, ਪ੍ਰਧਾਨ ਸਤਨਾਮ ਸਿੰਘ, ਅਵਤਾਰ ਸਿੰਘ, ਮੁਖਤਿਆਰ ਸਿੰਘ, ਗੁਰਮੀਤ ਸਿੰਘ, ਮਲਕੀਤ ਸਿੰਘ, ਸੁਖਦੇਵ ਸਿੰਘ, ਜੋਗਾ ਸਿੰਘ, ਅੰਗਰੇਜ ਸਿੰਘ, ਦਵਿੰਦਰ ਸਿੰਘ ਅਮਰੀਕਾ ਆਦਿ ਨੇ ਅਦਾ ਕੀਤੀ। ਆਈਆਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਏ ਗਏ। ਮੇਲੇ ਦੇ ਅਖੀਰ ਵਿਚ ਪ੍ਰਧਾਨ ਸਤਨਾਮ ਸਿੰਘ ਵਲੋਂ ਸਹਿਯੋਗ ਦੇਣ ਲਈ ਆਈਆਂ ਸੰਗਤਾਂ ਤੇ ਕਲਾਕਾਰਾਂ ਦਾ ਧੰਨਵਾਦ ਕੀਤਾ।

ਮੇਲੇ ਦੌਰਾਨ ਪੇਸ਼ਕਾਰੀ ਦਿੰਦੀ ਹੋਈ ਗਾਇਕ ਜੋੜੀ।
Advertisement