ਪੀ ਏ ਯੂ ਵਿੱਚ ਸਰੀਰਕ ਤੰਦਰੁਸਤੀ ਦੇ ਮੁਕਾਬਲੇ ਕਰਵਾਏ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵਿਭਾਗ ਵੱਲੋਂ ਖਿਡਾਰੀਆਂ ਨੂੰ ਡਾ. ਗੁਲਜ਼ਾਰ ਭਲਵਾਨ ਉੱਚੀ ਰੁੜਕੀ ਵਾਲਾ ਪੁਰਸਕਾਰ 2025 ਨਾਲ ਸਨਮਾਨਿਤ ਕਰਨ ਲਈ ਫਿਟਨੈਸ ਫ੍ਰੀਕ (ਲੜਕੇ ਅਤੇ ਲੜਕੀਆਂ) ਅਤੇ ਬੈਸਟ ਫਿਜ਼ੀਕ (ਲੜਕੇ) ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ 30 ਵਿਦਿਆਰਥੀਆਂ ਨੇ ਹਿੱਸਾ ਲਿਆ। ਫਿਟਨੈਸ ਫ੍ਰੀਕ ਮੁਕਾਬਲੇ ਵਿੱਚ ਪਹਿਲਾ ਸਥਾਨ ਮੁਹੰਮਦ ਰਿਹਾਨ, ਦੂਜਾ ਸਥਾਨ ਖੁਸ਼ਕਰਨ ਸਿੰਘ ਨੇ ਜਦ ਕਿ ਤੀਜਾ ਸਥਾਨ ਸਾਂਝੇ ਤੌਰ ’ਤੇ ਮਹਿਕਦੀਪ ਸਿੰਘ ਅਤੇ ਗੁਰਮਨਜੋਤ ਸਿੰਘ ਨੇ ਪ੍ਰਾਪਤ ਕੀਤਾ। ਤਰ੍ਹਾਂ ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਗੁਰਪ੍ਰੀਤ ਕੌਰ, ਦੂਜਾ ਸਥਾਨ ਅਰੁਣਦੀਪ ਕੌਰ ਨੇ ਪ੍ਰਾਪਤ ਕੀਤਾ ਅਤੇ ਤੀਜਾ ਸਥਾਨ ਹਰੀਤਾ ਐੱਮ ਨੇ ਪ੍ਰਾਪਤ ਕੀਤਾ।
ਸਰਵੋਤਮ ਸਰੀਰਕ ਮੁਕਾਬਲੇ ਵਿੱਚ ਪਹਿਲਾ ਸਥਾਨ ਵਿਵੇਕ ਘਈ, ਦੂਜਾ ਸਥਾਨ ਨਵਜੋਤ ਸਿੰਘ ਅਤੇ ਤੀਜਾ ਸਥਾਨ ਰੋਮਨਪ੍ਰੀਤ ਸਿੰਘ ਅਤੇ ਨਵਪ੍ਰੀਤ ਸਿੰਘ ਨੇ ਸਾਂਝੇ ਤੌਰ ’ਤੇ ਪ੍ਰਾਪਤ ਕੀਤਾ। ਸਾਰੇ ਜੇਤੂਆਂ ਨੂੰ ਡਾ. ਗੁਲਜ਼ਾਰ ਭਲਵਾਨ ਉਚੀ ਰੁੜਕੀ ਵਾਲਾ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਤੰਦਰੁਸਤੀ ਦਾ ਯੁੱਗ ਹੈ। ਅਜਿਹੇ ਸਮਾਗਮ ਅਨੁਸ਼ਾਸਨ ਅਤੇ ਸਵੈ-ਸੰਭਾਲ ਨੂੰ ਪ੍ਰੇਰਿਤ ਕਰਦੇ ਹਨ। ਵਿਦਿਆਰਥੀ ਭਲਾਈ ਦੇ ਨਿਰਦੇਸ਼ਕ ਡਾ. ਨਿਰਮਲ ਸਿੰਘ ਜੌੜਾ ਨੇ ਕਿਹਾ ਕਿ ਤੰਦਰੁਸਤੀ ਸਿਰਫ਼ ਸਰੀਰ ਬਾਰੇ ਨਹੀਂ ਹੈ, ਇਹ ਲਚਕੀਲਾਪਣ, ਰੁਟੀਨ ਅਤੇ ਜ਼ਿੰਮੇਵਾਰੀ ਬਾਰੇ ਹੈ।
ਯੂਨੀਵਰਸਿਟੀ ਦੀ ਫਿਟਨੈੱਸ ਕਮੇਟੀ ਦੇ ਪ੍ਰਧਾਨ ਡਾ. ਪ੍ਰਭਜੋਤ ਸਿੰਘ ਸੰਧੂ ਨੇ ਸਵਾਗਤੀ ਸ਼ਬਦਾਂ ਦੌਰਾਨ ਕਿਹਾ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਦੀ ਤੰਦਰੁਸਤੀ ਲਈ ਹੋਰ ਵੀ ਪ੍ਰੋਗਰਾਮ ਕਰਵਾਏ ਜਾਣਗੇ। ਇਸ ਪ੍ਰੋਗਰਾਮ ਵਿੱਚ ਡਾ. ਪ੍ਰਭਜੋਧ ਸਿੰਘ, ਡਾ. ਪਵਨੀਤ ਕੌਰ, ਡਾ. ਰੁਪਿੰਦਰ ਤੂਰ, ਕੰਵਲਜੀਤ ਕੌਰ, ਡਾ. ਸੁਖਬੀਰ ਸਿੰਘ, ਡਾ. ਪਰਮਵੀਰ ਸਿੰਘ, ਡਾ. ਦਵਿੰਦਰ ਸਿੰਘ ਅਤੇ ਅਜੈ ਕੁਮਾਰ (ਤੈਰਾਕੀ ਕੋਚ), ਗੁਰਤੇਗ ਸਿੰਘ (ਹਾਕੀ ਕੋਚ ਅਤੇ ਗੁਰਮੀਤ ਸਿੰਘ (ਅਥਲੈਟਿਕ ਕੋਚ) ਸਮੇਤ ਸ਼ਾਮਲ ਹੋਏ। ਸੰਯੁਕਤ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਪੁਰਸਕਾਰਾਂ ਨੂੰ ਸਪਾਂਸਰ ਕਰਨ ਲਈ ਕੈਨੇਡਾ ਵੱਸਦੇ ਪੀਏਯੂ ਐਲੂਮਿਨਸ ਡਾ. ਗੁਲਜ਼ਾਰ ਸਿੰਘ ਬਿਲਿੰਗ ਦਾ ਧੰਨਵਾਦ ਕੀਤਾ।
