ਲੋਕ ਸਰਕਾਰ ਦੇ ਕੰਮਾਂ ’ਤੇ ਮੋਹਰ ਲਾਉਣਗੇ: ਸੌਂਦ
ਕੈਬਨਿਟ ਮੰਤਰੀ ਨੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ
Advertisement
ਇੱਥੇ ਅੱਜ ਬੀਜਾ ਜ਼ੋਨ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਮਾ ਅਵਤਾਰ ਸਿੰਘ ਅਤੇ ਲਲਹੇੜੀ ਜ਼ੋਨ ਤੋਂ ਗੁਰਦੀਪ ਸਿੰਘ ਨੀਟੂ ਲਿਬੜਾ ਅਤੇ ਬਲਾਕ ਸਮਿਤੀ ਦੇ ਉਮੀਦਵਾਰ ਬੀਬੀ ਰਾਜਵੀਰ ਕੌਰ ਨਸਰਾਲੀ, ਬੀਬੀ ਕਿਰਨਜੀਤ ਕੌਰ ਈਸੜੂ, ਜਗਦੇਵ ਸਿੰਘ ਕੌੜੀ, ਅਤੇ ਸਰਬਜੀਤ ਕੌਰ ਦੈਹਿੜੂ ਦੇ ਹੱਕ ਵਿੱਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੱਖ-ਵੱਖ ਪਿੰਡਾਂ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਕੀਤੇ ਕੰਮਾਂ ਤੇ ਲੋਕ ਮੋਹਰ ਲਗਾਉਣ ਲਈ ਉਤਾਵਲੇ ਬੈਠੇ ਹਨ। ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਬੀਬੀਆਂ ਨੂੰ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਵੀ ਛੇਤੀ ਪੂਰਾ ਕੀਤਾ ਜਾਵੇਗਾ। ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਅਵਤਾਰ ਸਿੰਘ ਦੈਹੜੂ ਅਤੇ ਗੁਰਦੀਪ ਸਿੰਘ ਨੀਟੂ ਲਿਬੜਾ ਨੇ ‘ਆਪ’ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਚੇਅਰਮੈਨ ਜਗਤਾਰ ਸਿੰਘ ਰਤਨਹੇੜੀ, ਗੁਰਦੀਪ ਸਿੰਘ ਨੀਟੂ ਲਿਬੜਾ, ਮਾ ਅਵਤਾਰ ਸਿੰਘ ਦੈਹੜੂ, ਸਰਪੰਚ ਜਤਿੰਦਰਜੋਤ ਸਿੰਘ ਈਸੜੂ, ਨੰਬਰਦਾਰ ਹਾਕਮ ਸਿੰਘ ਨਸਰਾਲੀ, ਮਲਾਗਰ ਖਾਨ ਅਤੇ ਪ੍ਰਧਾਨ ਸੁਰਿੰਦਰ ਸਿੰਘ ਕੋਠੇ ਹਾਜ਼ਰ ਸਨ।
Advertisement
ਵਿਧਾਇਕ ਗਿਆਸਪੁਰਾ ਵੱਲੋਂ ਚੋਣ ਰੈਲੀਆਂ
ਜ਼ਿਲ੍ਹਾ ਪਰਿਸ਼ਦ ਦੇ ਕੱਦੋ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਭੈ ਸਿੰਘ ਬੈਂਸ ਅਤੇ ਧਮੋਟ ਕਲਾਂ ਜ਼ੋਨ ਤੋਂ ਬੀਬੀ ਕਿਰਨਜੀਤ ਕੌਰ, ਚੀਮਾ ਜੋਨ ਤੋਂ ਲਖਵੀਰ ਸਿੰਘ ਔਜਲਾ, ਜਰਗ ਜੋਨ ਤੋਂ ਮਨਜੀਤ ਸਿੰਘ ਜਰਗ, ਜਰਗੜੀ ਜ਼ੋਨ ਤੋਂ ਸਰਬਜੀਤ ਕੌਰ ਦੇ ਹੱਕ ਵਿੱਚ ਵੋਟਰਾਂ ਨੂੰ ਲਾਮਬੰਦ ਕਰਨ ਲਈ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਚੇਅਰਮੈਨ ਨਵਜੋਤ ਸਿੰਘ ਜਰਗ, ਆੜਤ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਅਵਿਨਾਸ਼ਪ੍ਰੀਤ ਸਿੰਘ ਜੱਲਾ, ਸਾਬਕਾ ਚੇਅਰਮੈਨ ਬੂਟਾ ਸਿੰਘ ਗਿੱਲ, ਸਰਪੰਚ ਸਰਬਜੀਤ ਸਿੰਘ ਜਰਗ, ਸਰਪੰਚ ਯਾਦਵਿੰਦਰ ਸਿੰਘ ਧਮੋਟ, ਸਾਬਕਾ ਸਰਪੰਚ ਅਮਰ ਸਿੰਘ ਚੀਮਾ ਅਤੇ ਰਣਜੀਤ ਸਿੰਘ ਧਮੋਟ ਨੇ ਸੰਬੋਧਨ ਕੀਤਾ। ਇਸ ਮੌਕੇ ਅਮਨ ਜਰਗ, ਪੀਏ ਮਨਜੀਤ ਸਿੰਘ ਡੀਸੀ, ਸਾਬਕਾ ਸਰਪੰਚ ਦਲਵਿੰਦਰ ਸਿੰਘ ਝਾਬੇਵਾਲ ਅਤੇ ਬਲਕਾਰ ਸਿੰਘ ਹਾਜ਼ਰ ਸਨ।
Advertisement
