ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵੋਟਾਂ ਲਈ ਆਉਣ ਵਾਲੇ ਕੌਂਸਲਰਾਂ ਨੂੰ ਘੇਰ ਕੇ ਸਵਾਲ ਪੁੱਛਣ ਲੋਕ

ਇਲਾਕੇ ’ਚ ਲੱਗੇ ਕੂੜੇ ਦੇ ਢੇਰਾਂ ਖ਼ਿਲਾਫ਼ ਰੋਹ; ਰਾਇਲ ਸਿਟੀ ਵਿੱਚ ਪ੍ਰਦਰਸ਼ਨ 
Advertisement

ਨਿੱਜੀ ਪੱਤਰ ਪ੍ਰੇਰਕ

ਜਗਰਾਉਂ, 12 ਜੁਲਾਈ

Advertisement

ਸ਼ਹਿਰ ਅੰਦਰ ਵੱਧ ਰਹੇ ਕੂੜੇ ਦੇ ਢੇਰਾਂ ਨਾਲ-ਨਾਲ ਲੋਕਾਂ ਦਾ ਗੁੱਸਾ ਵੀ ਵੱਧ ਰਿਹਾ ਹੈ। ਕੂੜੇ ਸਮੇਤ ਸ਼ਹਿਰ ਦੀਆਂ ਹੋਰ ਸਮੱਸਿਆਵਾਂ ਨੂੰ ਲੈ ਕੇ ਸ਼ਹਿਰ ਵਾਸੀ ਹੁਣ ਸੜਕਾਂ ’ਤੇ ਆਉਣ ਲੱਗੇ ਹਨ। ਨਗਰ ਸੁਧਾਰ ਸਭਾ ਤੇ ਹੋਰ ਜਥੇਬੰਦੀਆਂ ਦੇ ਕਾਰਕੁਨਾਂ ਨੇ ਅੱਜ ਸਥਾਨਕ ਸੂਆ ਰੋਡ ’ਤੇ ਰਾਇਲ ਸਿਟੀ ਨੇੜੇ ਲੱਗੇ ਕੂੜੇ ਦੇ ਵੱਡੇ ਢੇਰ ਅੱਗੇ ਅੱਜ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜਿਹੜੇ ਆਗੂ ਤੇ ਕੌਂਸਲਰ ਅੱਜ ਸ਼ਹਿਰ ਦੀ ਸਾਰ ਨਹੀਂ ਲੈ ਰਹੇ ਜਦੋਂ ਉਹ ਛੇ ਮਹੀਨੇ ਬਾਅਦ ਨਗਰ ਕੌਂਸਲ ਦੀਆਂ ਵੋਟਾਂ ਵੇਲੇ ਆਉਣਗੇ ਤਾਂ ਲੋਕ ਇਨ੍ਹਾਂ ਨੂੰ ਘਰਾਂ ਵਿੱਚ ਵੜਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਘੇਰ ਕੇ ਇਨ੍ਹਾਂ ਦੀ ਕਾਰਗੁਜ਼ਾਰੀ ਬਾਰੇ ਸਵਾਲ ਪੁੱਛੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਸਿਆਸੀ ਪਾਰਟੀ ਤੋਂ ਸ਼ਹਿਰ ਦਾ ਵਿਕਾਸ, ਸਹੀ ਤੇ ਸਾਫ਼ ਸੜਕਾਂ, ਬੁਨਿਆਦੀ ਸਹੂਲਤਾਂ ਆਦਿ ਦੀ ਮੰਗ ਹੁੰਦੀ ਹੈ ਪਰ ਹਾਲਾਤ ਇੰਨੇ ਬੱਦਤਰ ਹਨ ਕਿ ਕੋਈ ਸੜਕ ਸਹੀ ਨਜ਼ਰ ਨਹੀਂ ਆਉਂਦੀ, ਪੀਣ ਲਈ ਸਾਫ਼ ਪਾਣੀ ਨਹੀਂ ਮਿਲਦਾ, ਗੰਦਗੀ ਦੇ ਢੇਰਾਂ ਕਰਕੇ ਕਿਸੇ ਵੀ ਸੜਕ ਤੇ ਗਲੀ ਵਿੱਚ ਨਿੱਕਲਣਾ ਮੁਸ਼ਕਿਲ ਹੋ ਗਿਆ ਹੈ। ਟ੍ਰੈਫਿਕ ਜਾਮ ਨੇ ਜਾਨ ਕੱਢਣ ਵਾਲਾ ਕੰਮ ਕੀਤਾ ਹੋਇਆ ਹੈ। ਨਾਲ ਹੀ ਲਾਵਾਰਿਸ ਪਸ਼ੂ ਹਾਦਸਿਆਂ ਦੇ ਕਾਰਨ ਬਣ ਰਹੇ ਹਨ।

ਉਨ੍ਹਾਂ ਕਿਹਾ ਕਿ ਲਾਲਾ ਲਾਜਪਤ ਰਾਏ ਤੇ ਗਦਰੀ ਸ਼ਹੀਦ ਹਾਫਿਜ਼ ਅਬਦੁੱਲਾ ਦਾ ਰੋਸ਼ਨੀਆਂ ਵਾਲਾ ਸ਼ਹਿਰ ਅੱਜ ਆਪਣੀ ਹੋਣੀ 'ਤੇ ਰੋ ਰਿਹਾ ਹੈ। ਪ੍ਰਧਾਨ ਅਵਤਾਰ ਸਿੰਘ ਤੇ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੀ ਘੱਟ ਕਸੂਰਵਾਰ ਨਹੀਂ ਜਿਨ੍ਹਾਂ ਆਪਣੇ ਸਿਆਸੀ ਨਫੇ ਨੁਕਸਾਨ ਦੇ ਚੱਕਰ ਵਿੱਚ ਇਹ ਸਭ ਹੋਣ ਦਿੱਤਾ। ਇਸੇ ਲਈ ਹੁਣ 16 ਜੁਲਾਈ ਨੂੰ ਨਗਰ ਕੌਂਸਲ ਮੂਹਰੇ ਲੋਕ ਵੱਡਾ ਧਰਨਾ ਦੇਣਗੇ। ਅੱਜ ਦੇ ਮੁਜ਼ਾਹਰੇ ਵਿੱਚ ਵੀ ਲੋਕਾਂ ਨੂੰ ਇਸ ਧਰਨੇ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਜਸਵੰਤ ਸਿੰਘ ਕਲੇਰ, ਸੁਰਜੀਤ ਸਿੰਘ ਦੌਧਰ, ਸੁੱਖਦੀਪ ਸਿੰਘ ਸੁੱਖ ਜਗਰਾਉਂ, ਬਲਬੀਰ ਸਿੰਘ, ਹਰਚੰਦ ਸਿੰਘ, ਮੁਖਤਿਆਰ ਸਿੰਘ, ਜਗਦੀਸ਼ ਸਿੰਘ, ਗੁਰਪ੍ਰੀਤ ਸਿੰਘ, ਕੁੰਡਾ ਸਿੰਘ ਤੇ ਹੋਰ ਹਾਜ਼ਰ ਸਨ।

Advertisement