ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੀਵਾਲੀ ਮੌਕੇ ਲੋਕਾਂ ਨੇ ਕੀਤੀ ਖਰੀਦਦਾਰੀ

ਛੁੱਟੀ ਵਾਲੇ ਦਿਨ ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾਂ
ਬਾਜ਼ਾਰ ਵਿੱਚ ਦੀਵਾਲੀ ਦੀ ਖਰੀਦਦਾਰੀ ਕਰਦੇ ਹੋਏ ਲੋਕ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਰੌਸ਼ਨੀ ਦਾ ਤਿਉਹਾਰ ਦੀਵਾਲੀ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਸਾਂਝੇ ਤੌਰ ’ਤੇ ਮਨਾਇਆ ਜਾਂਦਾ ਹੈ। ਇਸ ਸਬੰਧੀ ਅੱਜ ਲੁਧਿਆਣਾ ਦੇ ਵੱਖ ਵੱਖ ਬਾਜ਼ਾਰਾਂ ਤੋਂ ਲੋਕਾਂ ਨੇ ਵੱਧ ਚੜ੍ਹ ਕੇ ਖਰੀਦਦਾਰੀ ਕੀਤੀ। ਤਿਉਹਾਰ ਤੋਂ ਪਹਿਲਾਂ ਅੱਜ ਐਤਵਾਰ ਦੀ ਛੁੱਟੀ ਕਰਕੇ ਰੌਣਕਾਂ ਕਈ ਗੁਣਾਂ ਵਧ ਰਹੀਆਂ ਜਿਸ ਕਰਕੇ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਵੀ ਰੌਣਕਾਂ ਦੇਖਣ ਨੂੰ ਮਿਲੀਆਂ। ਦੂਜੇ ਪਾਸੇ ਦੀਵਾਲ ਵਾਲੇ ਦਿਨ ਸਬੰਧੀ ਲੋਕਾਂ ਵਿੱਚ ਦੁਚਿੱਤੀ ਪਾਈ ਜਾ ਰਹੀ ਹੈ।

ਇਸ ਵਾਰ ਦੀਵਾਲੀ ਵਾਲੇ ਦਿਨ ਸਬੰਧੀ ਲੋਕਾਂ ਵਿੱਚ ਭਾਵੇਂ ਦੁਚਿੱਤੀ ਪਾਈ ਜਾ ਰਹੀ ਹੈ ਪਰ ਲੋਕਾਂ ਨੇ ਅੱਜ ਐਤਵਾਰ ਲੁਧਿਆਣਾ ਦੇ ਵੱਖ ਵੱਖ ਬਾਜ਼ਾਰਾਂ ਤੋਂ ਤਿਉਹਾਰ ਨਾਲ ਸਬੰਧਤ ਖ੍ਰੀਦਦਾਰੀ ਕੀਤੀ। ਕਈ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦੀਵਾਲੀ ਦਾ ਤਿਉਹਾਰ ਪਹਿਲਾਂ ਤਹਿ ਮਿਤੀ 20 ਅਕਤੂਬਰ ਨੂੰ ਹੀ ਮਨਾਇਆ ਜਾ ਰਿਹਾ ਹੈ ਪਰ ਕਈ ਧਾਰਮਿਕ ਥਾਵਾਂ ’ਤੇ ਲੋਕਾਂ ਵੱਲੋਂ ਦੀਵਾਲੀ ਦਾ ਤਿਉਹਾਰ 21 ਅਕਤੂਬਰ ਨੂੰ ਮਨਾਉਣ ਦੀਆਂ ਖਬਰਾਂ ਮਿਲ ਰਹੀਆਂ ਹਨ। ਦਿਨ ਭਾਵੇਂ ਕੋਈ ਵੀ ਹੋਵੇ ਪਰ ਲੋਕਾਂ ਨੇ ਕਈ ਦਿਨ ਪਹਿਲਾਂ ਤੋਂ ਹੀ ਖ੍ਰੀਦਦਾਰੀ ਕਰਨੀ ਸ਼ੁਰੂ ਕੀਤੀ ਹੋਈ ਹੈ। ਅੱਜ ਐਤਵਾਰ ਕਰਕੇ ਛੁੱਟੀ ਵਾਲਾ ਦਿਨ ਅਤੇ ਤਿਉਹਾਰ ਨੇੜੇ ਹੋਣ ਕਰਕੇ ਬਾਜ਼ਾਰਾਂ ਵਿੱਚੋਂ ਖਰੀਦਦਾਰੀ ਕਰਨ ਵਾਲਿਆਂ ਦੀਆਂ ਪੂਰੀਆਂ ਰੌਣਕਾਂ ਲੱਗੀਆਂ ਰਹੀਆਂ। ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੀ ਕੋਈ ਸੜਕ ਜਾਂ ਗਲੀ ਅਜਿਹੀ ਨਹੀਂ ਹੋਵੇਗੀ ਜਿੱਥੇ ਦੀਵਾਲੀ ਨਾਲ ਸਬੰਧਤ ਸਮਾਨ ਦੀਆਂ ਫੜੀਆਂ/ਦੁਕਾਨਾਂ ਨਾ ਲੱਗੀਆਂ ਹੋਈਆਂ ਹੋਣ। ਹਲਵਾਈਆਂ ਦੀਆਂ ਦੁਕਾਨਾਂ ’ਤੇ ਵੀ ਸ਼ਾਮ ਵੇਲੇ ਪੂਰੀ ਭੀੜ ਦੇਖਣ ਨੂੰ ਮਿਲੀ। ਬਾਜ਼ਾਰਾਂ ਵਿੱਚ ਭਾਵੇਂ ਚਾਇਨਾਂ ਦੀਆਂ ਬਣੀਆਂ ਬਿਜਲਈ ਲੜੀਆਂ ਦੀ ਭਰਮਾਰ ਹੈ ਪਰ ਇਸ ਵਾਰ ਲੋਕਾਂ ਵੱਲੋਂ ਮਿੱਟੀ ਦੇ ਬਣੇ ਦੀਵੇ ਅਤੇ ਹੋਰ ਸਮਾਨ ਖ੍ਰੀਦਣ ਵਿੱਚ ਵਧੇਰੇ ਦਿਲਚਸਪੀ ਦਿਖਾਈ। ਅਜਿਹੀਆਂ ਦੁਕਾਨਾਂ ਅਤੇ ਫੜੀਆਂ ਸਥਾਨਕ ਸ਼ਿੰਗਾਰ ਸਿਨੇਮਾ ਰੋਡ, ਘੁਮਾਰ ਮੰਡੀ ਅਤੇ ਹੈਵੋਬਾਲ ਕਲਾਂ ਇਲਾਕਿਆਂ ਵਿੱਚ ਵਧੇਰੇ ਹਨ। ਸਥਾਨਕ ਚੌੜਾ ਬਾਜ਼ਾਰ, ਘੁਮਾਰ ਮੰਡੀ, ਤਾਜਪੁਰ ਰੋਡ, ਜਵਾਹਰ ਨਗਰ ਕੈਂਪ, ਸਰਾਭਾ ਨਗਰ ਮਾਰਕੀਟ, ਤਾਜਪੁਰ ਰੋਡ, ਟਿੱਬਾ ਰੋਡ, ਸ਼ਿਵ ਪੁਰੀ ਰੋਡ, ਜਨਕ ਪੁਰੀ, ਗੁਰੂ ਅਰਜਨ ਦੇਵ ਨਗਰ ਆਦਿ ਥਾਵਾਂ ’ਤੇ ਘਰਾਂ ਦੀ ਸਜਾਵਟ, ਸ਼ੋ-ਪੀਸ, ਬੈਕਰੀ ਆਦਿ ਦਾ ਸਮਾਨ ਸਜਾ ਕੇ ਰੱਖਿਆ ਹੋਇਆ ਸੀ। ਤਿਉਹਾਰ ਕਰਕੇ ਸੜਕਾਂ ’ਤੇ ਗੱਡੀਆਂ ਦੀ ਗਿਣਤੀ ’ਚ ਵੀ ਕਈ ਗੁਣਾਂ ਵਾਧਾ ਹੋਇਆ। ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਪੁਲੀਸ ਵੀ ਪੂਰੀ ਹਰਕਤ ਵਿੱਚ ਨਜ਼ਰ ਆ ਰਹੀ ਹੈ।

Advertisement

Advertisement
Show comments