ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਜਲੀ ਦੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ

ਪਾਵਰਕੌਮ ਵੱਲੋਂ ਲਾਏ ਜਾਂਦੇ ਬਿਜਲੀ ਦੇ ਕੱਟਾਂ ਕਾਰਨ ਘਰੇਲੂ ਖ਼ਪਤਾਕਾਰਾਂ ਤੋਂ ਇਲਾਵਾ ਪੇਂਡੂ ਖੇਤਰਾਂ ’ਚ ਚੱਲਦੀਆਂ ਛੋਟੀਆਂ ਵਰਕਸ਼ਾਪਾਂ ਅਤੇ ਆਟਾ ਚੱਕੀਆਂ ਆਦਿ ਦੇ ਮਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਭਾਗ ਵੱਲੋਂ ਮੀਡੀਆ ਰਾਹੀਂ ਲੋਕਾਂ ਨੂੰ ਇਲਾਕੇ ’ਚ...
Advertisement

ਪਾਵਰਕੌਮ ਵੱਲੋਂ ਲਾਏ ਜਾਂਦੇ ਬਿਜਲੀ ਦੇ ਕੱਟਾਂ ਕਾਰਨ ਘਰੇਲੂ ਖ਼ਪਤਾਕਾਰਾਂ ਤੋਂ ਇਲਾਵਾ ਪੇਂਡੂ ਖੇਤਰਾਂ ’ਚ ਚੱਲਦੀਆਂ ਛੋਟੀਆਂ ਵਰਕਸ਼ਾਪਾਂ ਅਤੇ ਆਟਾ ਚੱਕੀਆਂ ਆਦਿ ਦੇ ਮਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਭਾਗ ਵੱਲੋਂ ਮੀਡੀਆ ਰਾਹੀਂ ਲੋਕਾਂ ਨੂੰ ਇਲਾਕੇ ’ਚ ਬਿਜਲੀ ਮੁਰੰਮਤ ਦੇ ਨਾ ਹੇਠ ਸਪਲਾਈ ਬੰਦ ਰੱਖਣ ਦੀ ਸੂਚਨਾ ਜਾਰੀ ਕੀਤੀ ਜਾਂਦੀ ਹੈ। ਇਸ ਤਹਿਤ ਹਰ ਰੋਜ਼ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਅਤੇ ਅਲੱਗ ਅਲੱਗ ਪਿੰਡਾਂ ਦੀ ਬਿਜਲੀ ਬੰਦ ਰੱਖੀ ਜਾਂਦੀ ਹੈ। ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਵਿਭਾਗ ਦੇ ਸੀਨੀਅਰ ਮੁਲਾਜ਼ਮ ਨੇ ਦੱਸਿਆ ਕਿ ਸਪਲਾਈ ਬੰਦ ਰੱਖਣ ਦੇ ਇਹ ਹੁਕਮ ਪਟਿਆਲੇ ਤੋਂ ਜਾਰੀ ਹੁੰਦੇ ਹਨ ਅਤੇ ਮੁਰੰਮਤ ਤਾਂ ਇੱਕ ਬਹਾਨਾ ਹੈ।

ਛੋਟੇ ਸਨਅਤਕਾਰ ਬਬਲੂ, ਪਰਵਿੰਦਰ ਸਿੰਘ, ਅਮਨਜੀਤ ਸਿੰਘ, ਰਵੀ ਸਿੰਮਕ ਆਦਿ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਨਾਲ ਨਿਰੰਤਰ ਬਿਜਲੀ ਸਪਲਾਈ ਦਾ ਕੀਤਾ ਵਾਅਦਾ ਪੂਰਾ ਕੀਤਾ ਜਾਵੇ ਤੇ ਨਿੱਤ ਦਿਨ ਦੇ ਲੰਬੇ ਕੱਟਾਂ ਤੋਂ ਰਾਹਤ ਦਿੱਤੀ ਜਾਵੇ। ਉਨ੍ਹਾਂ ਆਖਿਆ ਕਿ ਇੱਕ ਅੱਧਾ ਘੰਟਾ ਤਾਂ ਬਿਜਲੀ ਬਿਨਾਂ ਕੰਮ ਚੱਲ ਜਾਂਦਾ ਹੈ, ਪਰ ਜਦੋਂ 10 ਤੋਂ 12 ਘੰਟੇ ਦੇ ਲੰਬੇ ਕੱਟ ਲੱਗਦੇ ਹਨ ਤਾਂ ਘਰੇਲੂ ਖ਼ਪਤਕਾਰ ਵੀ ਪ੍ਰੇਸ਼ਾਨ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੰਬੇ ਬਿਜਲੀ ਕੱਟ ਕਾਰਨ ਫਰਿੱਜਾਂ ਵਿੱਚ ਰੱਖਿਆ ਸਾਮਾਨ ਖ਼ਰਾਬ ਹੋ ਜਾਂਦਾ ਹੈ। ਉਨ੍ਹਾਂ ਆਖਿਆ ਕਿ ਆਮ ਲੋਕਾਂ ਅਤੇ ਛੋਟੀਆਂ ਸਨਅਤਾਂ ਕੋਲ ਜੈਨਰੇਟਰ ਆਦਿ ਦਾ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਕੱਟਾਂ ਕਾਰਨ ਬੱਚਿਆਂ ਨੂੰ ਪੜ੍ਹਾਈ ’ਚ ਵੀ ਦਿੱਕਤਾਂ ਆਉਂਦੀਆਂ ਹਨ।

Advertisement

 

ਸਮੱਸਿਆ ਜਲਦੀ ਹੱਲ ਹੋਵੇਗੀ: ਐੱਸਡੀਓ

 

ਐੱਸਡੀਓ ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਬਿਜਲੀ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਜਲਦੀ ਹੀ ਹੱਲ ਕਰ ਦਿੱਤਾ ਜਾਵੇਗਾ।

Advertisement