ਵੋਟਰ ਕਾਰਡਾਂ ਦੀ ਸੁਧਾਈ ਵਾਲੀ ਐਪ ’ਚ ਗੜਬੜੀ ਕਾਰਨ ਲੋਕ ਪ੍ਰੇਸ਼ਾਨ
ਸੋਧ ਦੇ ਬਾਵਜੂਦ ਛਪ ਰਿਹੈ ਗ਼ਲਤ ਡਾਕਘਰ ਦਾ ਪਤਾ
Advertisementਪਿੰਡ ਮਲਕ ਅਤੇ ਜਗਰਾਉਂ ਪੱਤੀ ਮਲਕ ਦਾ ਮੁੱਖ ਡਾਕਘਰ ਪਹਿਲਾਂ ਜਗਰਾਉਂ ਹੁੰਦਾ ਸੀ। ਪਿਛਲੇ ਸਮੇਂ ਵਿੱਚ ਕੇਂਦਰ ਸਰਕਾਰ ਦੇ ਡਾਕ ਵਿਭਾਗ ਵੱਲੋਂ ਕੀਤੀਆਂ ਤਬਦੀਲੀਆਂ ਮਗਰੋਂ ਇਨ੍ਹਾਂ ਪਿੰਡਾਂ ਨੂੰ ਸਿੱਧਵਾਂ ਖੁਰਦ ਡਾਕਘਰ ਨਾਲ ਜੋੜ ਦਿੱਤਾ ਗਿਆ ਪਰ ਵੋਟਰ ਕਾਰਡ ਐਪ ਵਿੱਚ ਡਾਕਘਰ ਦਾ ਨਾਮ ਸ਼ੇਰਪੁਰ ਕਲਾਂ ਹੀ ਛੱਪ ਕੇ ਆ ਰਿਹਾ ਹੈ। ਇਸ ਬਾਰੇ ਸੁਧਾਈ ਦਾ ਕੰਮ ਕਰਨ ਵਾਲੇ ਅਮਲੇ ਨੇ ਕਈ ਵਾਰ ਆਪਣੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਹੈ। ਪਰ ਇਸ ਗਲਤੀ ਵਿੱਚ ਸੁਧਾਰ ਨਹੀਂ ਹੋ ਰਿਹਾ।
ਸਮੱਸਿਆ ਬਾਰੇ ਉੱਚ ਅਧਿਕਾਰੀਆਂ ਨੂੰ ਦੱਸਿਆ ਜਾਵੇਗਾ: ਬੀਐੱਲਓ
ਵੋਟਰ ਕਾਰਡ ਦੀਆਂ ਗਲਤੀਆਂ ਕਾਰਨ ਵੋਟ ਪਾਉਣ ਵੇਲੇ ਅਤੇ ਕਿਤੇ ਪਛਾਣ ਪੱਤਰ ਵੱਜੋਂ ਵਰਤਣ ਸਮੇਂ ਆਉਂਦੀਆਂ ਦਿੱਕਤਾਂ ਬਾਰੇ ਵੋਟਰ ਗੁਰਮੇਲ ਸਿੰਘ ਅਤੇ ਗੁਰਮੀਤ ਸਿੰਘ ਨੇ ਵੀ ਬੀਐੱਲਓ ਟੀਮ ਨੂੰ ਜਾਣੂ ਕਰਵਾਇਆ। ਸੁਧਾਈ ਕਰਨ ਵਾਲੀ ਟੀਮ ਦੇ ਮੈਂਬਰ ਸੁਖਦੀਪ ਸਿੰਘ ਢਿੱਲੋਂ ਨੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਉਹ ਵਾਰ-ਵਾਰ ਗਲਤੀਆਂ ਸੋਧ ਕੇ ਐਪ ’ਤੇ ਦਾਖਲ ਕਰਦੇ ਹਨ ਪਰ ਕਈ ਗਲਤੀਆਂ ਫਿਰ ਉਸੇ ਤਰ੍ਹਾਂ ਹੀ ਆ ਰਹੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਲੋਕਾਂ ਦੀਆਂ ਸਮੱਸਿਆਂਵਾ ਬਾਰੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਣਗੇ।