ਸੜਕ ਹਾਦਸੇ ਵਿੱਚ ਰਾਹਗੀਰ ਦੀ ਮੌਤ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 15 ਮਾਰਚ ਥਾਣਾ ਡਵੀਜ਼ਨ ਨੰਬਰ-6 ਦੇ ਇਲਾਕੇ ਨੇੜੇ ਸ਼ੇਰਪੁਰ ਚੌਕ ਵਿੱਚ ਇੱਕ ਰਾਹਗੀਰ ਦੀ ਮੌਤ ਹੋ ਗਈ ਹੈ। ਗਲੀ ਨੰਬਰ 1 ਮੁਸਲਿਮ ਕਲੋਨੀ ਵਾਸੀ ਸੋਨੀ ਦੇਵੀ ਨੇ ਦੱਸਿਆ ਹੈ ਕਿ ਉਸ ਦਾ ਪਤੀ ਰਾਹੁਲ ਕੁਮਾਰ ਬਾਹਰ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਮਾਰਚ
Advertisement
ਥਾਣਾ ਡਵੀਜ਼ਨ ਨੰਬਰ-6 ਦੇ ਇਲਾਕੇ ਨੇੜੇ ਸ਼ੇਰਪੁਰ ਚੌਕ ਵਿੱਚ ਇੱਕ ਰਾਹਗੀਰ ਦੀ ਮੌਤ ਹੋ ਗਈ ਹੈ। ਗਲੀ ਨੰਬਰ 1 ਮੁਸਲਿਮ ਕਲੋਨੀ ਵਾਸੀ ਸੋਨੀ ਦੇਵੀ ਨੇ ਦੱਸਿਆ ਹੈ ਕਿ ਉਸ ਦਾ ਪਤੀ ਰਾਹੁਲ ਕੁਮਾਰ ਬਾਹਰ ਗਿਆ ਹੋਇਆ ਸੀ ਤਾਂ ਰਾਤ 9:30 ਵਜੇ ਦੇ ਉਸ ਦੇ ਫੋਨ ਤੋਂ ਕਿਸੇ ਹੋਰ ਵਿਅਕਤੀ ਨੇ ਫੋਨ ਕਰ ਕੇ ਦੱਸਿਆ ਕਿ ਰਾਹੁਲ ਨੂੰ ਅਣਪਛਾਤੇ ਟੱਰਕ ਚਾਲਕ ਨੇ ਸ਼ੇਰਪੁਰ ਚੌਕ ’ਚ ਫੇਟ ਮਾਰੀ ਹੈ ਜਿਸ ਕਰ ਕੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਹ ਆਪਣੇ ਪਤੀ ਨੂੰ ਸੈਕਟਰ-32 ਚੰਡੀਗੜ੍ਹ ਹਸਪਤਾਲ ਲੈ ਗਈ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement