ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੀਏਯੂ ਦੇ ਉਪ ਕੁਲਪਤੀ ਵੱਲੋਂ ਖਿਡਾਰੀਆਂ ਦਾ ਸਵਾਗਤ

ਰਵਿੰਦਰਰਾਜ ਨੂੰ ਡਿਸਕਸ ਥਰੋਅ ਤੇ ਸ਼ਾਟਪੁਟ ਅਤੇ ਅਨਮੋਲ ਨੂੰ ਜੈਵਲਿਨ ਥਰੋਅ ’ਚ ਸੋਨ ਤਗ਼ਮਾ
ਖਿਡਾਰੀਆਂ ਨਾਲ ਡਾ. ਸਤਿਬੀਰ ਸਿੰਘ ਗੋਸਲ ਤੇ ਹੋਰ ਅਧਿਕਾਰੀ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ, 7 ਮਈ

Advertisement

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ 22ਵੀਆਂ ਆਲ ਇੰਡੀਆ ਇੰਟਰ ਐਗਰੀਕਲਚਰਲ ਯੂਨੀਵਰਸਿਟੀ ਖੇਡਾਂ ਵਿੱਚ ਹਿੱਸਾ ਲੈ ਕੇ ਪਰਤੇ ਖਿਡਾਰੀਆਂ ਦਾ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਨਿੱਘਾ ਸਵਾਗਤ ਕੀਤਾ ਤੇ ਵਧਾਈ ਦਿੱਤੀ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ ਤੇ ਜਿੱਤਾਂ ਹਾਸਲ ਕੀਤੀਆਂ ਹਨ।

ਯੂਨੀਵਰਸਿਟੀ ਵਿਦਿਆਰਥੀ ਲੜਕਿਆਂ ਦੇ ਖੇਡ ਮੁਕਾਬਲਿਆਂ ਵਿੱਚ ਰਵਿੰਦਰਰਾਜ ਸਿੰਘ ਨੇ ਡਿਸਕਸ ਥਰੋਅ ਅਤੇ ਸ਼ਾਟਪੁਟ ਈਵੈਂਟ ਵਿੱਚ ਪਹਿਲਾ ਸਥਾਨ, ਅਨਮੋਲ ਬਿਸ਼ਨੋਈ ਨੇ ਜੈਵਲਿਨ ਥਰੋਅ ਵਿੱਚ ਪਹਿਲਾ ਸਥਾਨ, ਅਵੀਕਾਸ ਸਿੰਘ ਨੇ 100 ਮੀ. ਅਤੇ 200 ਮੀ. ਦੌੜ ਵਿੱਚ ਪਹਿਲਾ ਸਥਾਨ ਅਤੇ ਗੁਰਮਨਜੋਤ ਸਿੰਘ ਨੇ ਹਾਈ ਜੰਪ ਵਿੱਚ ਤੀਸਰਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲਿਆਂ ਵਿੱਚ ਗੁਰਪ੍ਰੀਤ ਕੌਰ ਨੇ 100 ਮੀ. ਰੇਸ, ਲੰਮੀ ਛਾਲ ਅਤੇ 4ਗ400 ਰਿਲੇਅ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ। ਹਰੀਤਾ ਨੇ 4ਗ400 ਮਿਕਸ ਰਿਲੇਅ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ।

ਅਥਲੈਟਿਕਸ ਮੁਕਾਬਲਿਆਂ ਵਿੱਚ ਯੂਨੀਵਰਿਸਟੀ ਦੇ ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਅਵਿਕਾਸ ਸਿੰਘ ਨੂੰ ਇਹਨਾਂ ਖੇਡਾਂ ਦਾ ਬੈਸਟ ਅਥਲੀਟ ਐਲਾਨਿਆ ਗਿਆ। ਲੜਕੀਆਂ ਦੀ ਟੇਬਲ ਟੈਨਿਸ ਟੀਮ ਨੇ ਪਹਿਲਾ ਸਥਾਨ ਹਾਸਿਲ ਕਰਕੇ ਪੀਏਯੂ ਦਾ ਨਾਮ ਬੁਲੰਦ ਕੀਤਾ। ਉਪ ਕੁਲਪਤੀ ਡਾ. ਗੋਸਲ ਨੇ ਸਾਰੇ ਖਿਡਾਰੀਆਂ ਅਤੇ ਟੀਮ ਦੇ ਇੰਚਾਰਜ ਡੀ.ਡੀ.ਪੀ. ਕੰਨਵਲਜੀਤ ਕੌਰ, ਏ.ਡੀ.ਪੀ. ਡਾ. ਸੁਖਬੀਰ ਸਿੰਘ, ਹਾਕੀ ਕੋਚ ਗੁਰਤੇਗ ਸਿੰਘ ਨੂੰ ਵਧਾਈ ਦਿੱਤੀ। ਉਨ੍ਹਾਂ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਯੂਨੀਵਰਸਿਟੀ, ਖਿਡਾਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਵਚਨਬੱਧ ਹੈ। ਜੁਆਇੰਟ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਕੇ. ਐੱਸ. ਸੂਰੀ ਨੇ ਸਾਰਿਆ ਦਾ ਧੰਨਵਾਦ ਕੀਤਾ। ਇਸ ਮੌਕੇ ਨਿਰਦੇਸ਼ਕ ਵਿਦਿਆਰਥੀ ਭਲਾਈ ਵਿਭਾਗ ਦਾ ਸਾਰਾ ਸਟਾਫ ਮੌਜੂਦ ਸੀ।

Advertisement