ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੀਏਯੂ ਵੱਲੋਂ ਹਰਿਆਣੇ ਦੀ ਫਰਮ ਨਾਲ ਮੱਕੀ ਦੀ ਹਾਈਬ੍ਰਿਡ ਕਿਸਮ ਦੇ ਪਾਸਾਰ ਲਈ ਸਮਝੌਤਾ

ਹਰਿਆਣਾ ਸਥਿਤ ਫਰਮ ਨਿਊ ਸਟਾਰ ਹਾਈਬ੍ਰਿਡ ਸੀਡਜ਼ ਨਿਰਵਾਣਾ ਨਾਲ ਪੀ.ਏ.ਯੂ. ਨੇ ਇਕ ਸਮਝੌਤੇ ਉੱਪਰ ਸਹੀ ਪਾਈ। ਇਸ ਸਮਝੌਤੇ ਅਨੁਸਾਰ ਮੱਕੀ ਦੀ ਹਾਈਬ੍ਰਿਡ ਕਿਸਮ ਪੀ ਐੱਮ ਐੱਚ-14 ਦੇ ਵਪਾਰੀਕਰਨ ਦੇ ਅਧਿਕਾਰ ਸੰਬੰਧਿਤ ਫਰਮ ਨੂੰ ਪ੍ਰਦਾਨ ਕੀਤੇ। ਪੀਏਯੂ ਦੇ ਨਿਰਦੇਸ਼ਕ ਖੋਜ ਡਾ....
Advertisement

ਹਰਿਆਣਾ ਸਥਿਤ ਫਰਮ ਨਿਊ ਸਟਾਰ ਹਾਈਬ੍ਰਿਡ ਸੀਡਜ਼ ਨਿਰਵਾਣਾ ਨਾਲ ਪੀ.ਏ.ਯੂ. ਨੇ ਇਕ ਸਮਝੌਤੇ ਉੱਪਰ ਸਹੀ ਪਾਈ। ਇਸ ਸਮਝੌਤੇ ਅਨੁਸਾਰ ਮੱਕੀ ਦੀ ਹਾਈਬ੍ਰਿਡ ਕਿਸਮ ਪੀ ਐੱਮ ਐੱਚ-14 ਦੇ ਵਪਾਰੀਕਰਨ ਦੇ ਅਧਿਕਾਰ ਸੰਬੰਧਿਤ ਫਰਮ ਨੂੰ ਪ੍ਰਦਾਨ ਕੀਤੇ।

ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਨਿਊ ਸਟਾਰ ਹਾਈਬ੍ਰਿਡ ਸੀਡਜ਼ ਦੇ ਵਿਕਾਸ ਕੁਮਾਰ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਸਹੀ ਪਾਈ। ਇਸ ਮੌਕੇ ਮੱਕੀ ਸੈਕਸ਼ਨ ਦੇ ਇੰਚਾਰਜ ਡਾ. ਸੁਰਿੰਦਰ ਸੰਧੂ, ਡਾ. ਤੋਸ਼ ਗਰਗ, ਡਾ. ਰੁਮੇਸ਼ ਰੰਜਨ ਅਤੇ ਡਾ. ਖੁਸ਼ਦੀਪ ਧਰਨੀ ਵੀ ਮੌਜੂਦ ਸਨ। ਡਾ. ਅਜਮੇਰ ਸਿੰਘ ਢੱਟ ਨੇ ਮੱਕੀ ਸੈਕਸ਼ਨ ਨੂੰ ਇਸ ਹਾਈਬ੍ਰਿਡ ਕਿਸਮ ਦੇ ਵਿਕਾਸ ਅਤੇ ਸਫ਼ਲਤਾ ਲਈ ਵਧਾਈ ਦਿੱਤੀ। ਡਾ. ਸੁਰਿੰਦਰ ਸੰਧੂ ਨੇ ਦੱਸਿਆ ਕਿ ਪੀ ਐੱਮ ਐੱਚ 14 ਵੱਧ ਝਾੜ ਦੇਣ ਵਾਲੀ ਹਾਈਬ੍ਰਿਡ ਕਿਸਮ ਹੈ ਜਿਸਦਾ ਝਾੜ 24.8 ਕੁਇੰਟਲ ਪ੍ਰਤੀ ਏਕੜ ਤੱਕ ਆ ਸਕਦਾ ਹੈ। ਇਹ ਕਿਸਮ 98 ਦਿਨਾਂ ਵਿਚ ਪੱਕ ਕੇ ਤਿਆਰ ਹੁੰਦੀ ਹੈ।  ਡਾ. ਧਰਨੀ ਨੇ ਸਮਝੌਤੇ ਲਈ ਦੋਵਾਂ ਧਿਰਾਂ ਨੂੰ ਵਧਾਈ ਦਿੱਤੀ।

Advertisement

Advertisement