ਪੀ ਏ ਯੂ ਵੱਲੋਂ ਨਵੀਂ ਵੈੱਬਸਾਈਟ ਲਾਂਚ
ਪੀ ਏ ਯੂ ਨੇ ਸਾਦੇ ਸਮਾਗਮ ਦੌਰਾਨ ਯੂਨੀਵਰਸਿਟੀ ਦੀ ਨਵੀਂ ਵੈੱਬਸਾਈਟ ਲਾਂਚ ਕੀਤੀ। ਇਸ ਮੌਕੇ ਯੂਨੀਵਰਸਿਟੀ ਉੱਚ ਅਧਿਕਾਰੀਆਂ ਦੇ ਨਾਲ-ਨਾਲ ਵੈੱਬਸਾਈਟ ਦੀ ਡਿਜ਼ਾਈਨਿੰਗ ਲਈ ਕੰਮ ਕਰਨ ਵਾਲੇ ਵਿਸ਼ੇਸ਼ ਪਤਵੰਤੇ ਮੌਜੂਦ ਰਹੇ। ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਸਮੁੱਚੀ ਟੀਮ...
Advertisement
ਪੀ ਏ ਯੂ ਨੇ ਸਾਦੇ ਸਮਾਗਮ ਦੌਰਾਨ ਯੂਨੀਵਰਸਿਟੀ ਦੀ ਨਵੀਂ ਵੈੱਬਸਾਈਟ ਲਾਂਚ ਕੀਤੀ। ਇਸ ਮੌਕੇ ਯੂਨੀਵਰਸਿਟੀ ਉੱਚ ਅਧਿਕਾਰੀਆਂ ਦੇ ਨਾਲ-ਨਾਲ ਵੈੱਬਸਾਈਟ ਦੀ ਡਿਜ਼ਾਈਨਿੰਗ ਲਈ ਕੰਮ ਕਰਨ ਵਾਲੇ ਵਿਸ਼ੇਸ਼ ਪਤਵੰਤੇ ਮੌਜੂਦ ਰਹੇ। ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਅੱਜ ਦੇ ਯੁੱਗ ਵਿੱਚ ਕਿਸੇ ਸੰਸਥਾ ਦਾ ਪਹਿਲਾ ਪ੍ਰਭਾਵ ਉਸਦੀ ਵੈੱਬਸਾਈਟ ਤੋਂ ਜਾਂਦਾ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਸਹਿਯੋਗ ਦੇਣ ਵਾਲੇ ਤੇਜ ਪ੍ਰਤਾਪ ਸਿੰਘ ਸੰਧੂ, ਅਮਰਜੀਤ ਸਿੰਘ ਭੱਟ, ਡਾ. ਐੱਮ ਐੱਸ ਤੂਰ ਅਤੇ ਡਾ. ਏ ਪੀ ਸਿੰਘ ਵੱਲੋਂ ਦਿੱਤੇ ਵਿਚਾਰਾਂ ਅਤੇ ਸੁਝਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਕਿਹਾ ਕਿ ਸੰਸਥਾ ਦੇ ਸ਼ਾਨਦਾਰ ਇਤਿਹਾਸ ਅਤੇ ਰਵਾਇਤ ਦੀ ਝਲਕ ਵੈੱਬਸਾਈਟ ਦੇ ਨਵੇਂ ਸਰੂਪ ਵਿੱਚੋਂ ਮਿਲਦੀ ਹੈ। ਵੈੱਬਸਾਈਟ ਦੇ ਨਵੇਂ ਸਰੂਪ ਦੇ ਨਿਰਮਾਣ ਦੇ ਨੋਡਲ ਅਧਿਕਾਰੀ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਵੈੱਬਸਾਈਟ ਦਾ ਪੁਰਾਣਾ ਰੂਪ ਸਾਲ 2008 ਵਿਚ ਹੋਂਦ ’ਚ ਆਇਆ ਸੀ ਜਿਸ ਵਿੱਚ ਬਦਲਾਅ ਅਤੇ ਨਵੀਨਤਾ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਇਸ ਕਾਰਜ ਲਈ ਤਕਨੀਕੀ ਟੀਮ ਨੇ ਵੈੱਬਸਾਈਟ ਨੂੰ ਸਿਰਜਣਾਤਮਕ ਤਰੀਕੇ ਨਾਲ ਨਵੇਂ ਰੂਪ ਵਿੱਚ ਢਾਲ ਕੇ ਪੇਸ਼ ਕੀਤਾ ਹੈ। ਡਾ. ਦੀਪਿਕਾ ਵਿੱਗ, ਡਾ. ਓ ਪੀ ਗੁਪਤਾ ਅਤੇ ਡਾ. ਗੁਰਪ੍ਰੀਤ ਸਿੰਘ ਮੱਕੜ ਨੇ ਵੀ ਵੈੱਬਸਾਈਟ ਡਿਜ਼ਾਈਨਿੰਗ ਦੇ ਰਾਹ ਵਿਚ ਆਉਣ ਵਾਲੀਆਂ ਔਕੜਾਂ ਦੇ ਨਾਲ-ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਮੰਚ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ।
Advertisement
Advertisement