ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ੇਰਪੁਰ-ਗਿਆਸਪੁਰਾ ਮੁੱਖ ਮਾਰਗ ’ਤੇ ਟੋਇਆਂ ਕਾਰਨ ਰਾਹਗੀਰ ਪ੍ਰੇਸ਼ਾਨ

ਦੋ ਪਹੀਆ ਵਾਹਨ ਤੇ ਆਟੋ ਰਿਕਸ਼ਾ ਉਲਟਣ ਕਰਕੇ ਦਰਜਨ ਦੇ ਕਰੀਬ ਲੋਕ ਹੋਏ ਜ਼ਖ਼ਮੀ
ਸੜਕ ’ਤੇ ਪਾਣੀ ਨਾਲ ਭਰੇ ਟੋਏ ਵਿੱਚ ਫਸੀ ਹੋਈ ਕਾਰ ਤੇ ਫੁਟਪਾਥ ਤੋਂ ਲੰਘਦੇ ਹੋਏ ਆਟੋ ਰਿਕਸ਼ਾ।
Advertisement

ਸ਼ੇਰਪੁਰ ਤੋਂ ਗਿਆਸਪੁਰਾ ਜਾਣ ਵਾਲੀ ਸੜਕ ਵਿੱਚ ਮੀਂਹਾਂ ਕਾਰਨ ਪਏ ਟੋਇਆਂ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦੋ-ਤਿੰਨ ਦਿਨਾਂ ਦੌਰਾਨ ਪਏ ਲਗਾਤਾਰ ਮੀਂਹ ਨਾਲ ਮੁੱਖ ਸੜਕ ’ਤੇ ਤਿੰਨ-ਤਿੰਨ ਫੁੱਟ ਡੂੰਘੇ ਟੋਏ ਪੈ ਗਏ ਹਨ ਜਿਸ ਕਾਰਨ ਇਥੋਂ ਲੰਘਣ ਵਾਲੇ ਵਾਹਨ ਚਾਲਕ ਲਗਾਤਾਰ ਪਾਣੀ ਦੇ ਟੋਇਆਂ ਵਿੱਚ ਫੱਸ ਕੇ ਜ਼ਖ਼ਮੀ ਹੋ ਰਹੇ ਹਨ।

ਇਨ੍ਹਾਂ ਪਾਣੀ ਨਾਲ ਭਰੇ ਟੋਇਆਂ ਵਿੱਚ ਫਸ ਕੇ ਉਲਟਣ ਕਾਰਨ ਹੁਣ ਤੱਕ ਵੱਡੀ ਗਿਣਤੀ ਦੋ ਪਹੀਆ ਵਾਹਨ ਤੇ ਆਟੋ ਸਵਾਰ ਜ਼ਖ਼ਮੀ ਹੋ ਚੁੱਕੇ ਹਨ।

Advertisement

ਜੀਟੀ ਰੋਡ ਮੁੱਖ ਮਾਰਗ ’ਤੇ ਆਵਾਜਾਈ ਜ਼ਿਆਦਾ ਹੋਣ ਕਾਰਨ ਦੋ ਪਹੀਆ ਵਾਹਨ ਚਾਲਕ ਤੇ ਆਟੋ ਰਿਕਸ਼ਾ ਚਾਲਕ ਬਹੁਤੀ ਵਾਰ ਫੁੱਟਪਾਥ ’ਤੋਂ ਲੰਘਣ ਲੱਗ ਪਏ ਹਨ ਪਰ ਫੁਟਪਾਥ ਛੋਟੀ ਹੋਣ ਕਾਰਨ ਆਟੋ ਰਿਕਸ਼ਾ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਹਾਦਸਾ ਵਾਪਰ ਜਾਂਦਾ ਹੈ। ਟਾਟਾ 407 ਦੇ ਡਰਾਈਵਰ ਇੰਦਰਪਾਲ ਸੋਨੂੰ ਨੇ ਦੱਸਿਆ ਕਿ ਪਾਣੀ ਭਰਨ ਕਾਰਨ ਟੋਇਆਂ ਦੀ ਡੂੰਘਾਈ ਦਾ ਅੰਦਾਜ਼ਾ ਨਹੀਂ ਲੱਗਦਾ ਤੇ ਵਾਹਨ ਚਾਲਕ ਨੂੰ ਪਤਾ ਉਦੋਂ ਲੱਗਦਾ ਹੈ ਜਦੋਂ ਵਾਹਨ ਉਲਟ ਜਾਂਦਾ ਹੈ। ਆਟੋ ਰਿਕਸ਼ਾ ਚਾਲਕ ਗੋਲਡੀ ਖੇੜਾ ਨੇ ਕਿਹਾ ਕਿ ਦੋ ਦਿਨਾਂ ਤੋਂ ਬੇਸ਼ੱਕ ਮੀਂਹ ਰੁਕਿਆ ਹੋਇਆ ਹੈ ਪਰ ਹਾਲੇ ਤੱਕ ਸੜਕਾਂ ’ਤੇ ਬਣੇ ਇਹ ਵੱਡੇ ਟੋਏ ਪੂਰੀ ਤਰ੍ਹਾਂ ਪਾਣੀ ਨਾਲ ਭਰੇ ਹੋਏ ਹਨ ਤੇ ਪ੍ਰਸ਼ਾਸਨ ਨੇ ਵੀ ਇਥੇ ਪਾਣੀ ਦੀ ਨਿਕਾਸੀ ਲਈ ਕੋਈ ਕਾਰਵਾਈ ਨਹੀਂ ਕੀਤੀ ਹੈ।

ਇਸ ਸਬੰਧੀ ਇੱਕ ਨਿਗਮ ਅਧਿਕਾਰੀ ਨੇ ਦੱਸਿਆ ਕਿ ਲਗਾਤਾਰ ਪਏ ਮੀਂਹ ਕਾਰਨ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ ਜਿਸ ਨੂੰ ਕੱਢਣ ਲਈ ਨਿਗਮ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਿਵੇਂ ਜਿਵੇਂ ਸੂਚਨਾ ਮਿਲ ਰਹੀ ਹੈ ਪਾਣੀ ਦੀ ਡਰੇਨਿਜ਼ ਲਈ ਯਤਨ ਕੀਤੇ ਜਾ ਰਹੇ ਹਨ।

Advertisement
Show comments