ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਡਿਤ ਸ਼ਰਧਾ ਰਾਮ ਫਿਲੌਰੀ ਦੇ ਜਨਮ ਦਿਨ ਸਬੰਧੀ ਸਮਾਗਮ ਅੱਜ

ਪੰਡਿਤ ਸ਼ਰਧਾ ਰਾਮ ਫਿਲੋਰੀ ਮੈਮੋਰੀਅਲ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ 188ਵਾਂ ਜਨਮ ਉਤਸਵ ਭਲਕੇ 28 ਸਤੰਬਰ ਨੂੰ ਸੰਗਲਾਂ ਵਾਲਾ ਸ਼ਿਵਾਲਾ (ਪ੍ਰਾਚੀਨ ਮੰਦਿਰ) ਵਿੱਚ ਮਹੰਤ ਨਰਾਇਣ ਪੁਰੀ ਦੀ ਸਰਪ੍ਰਸਤੀ ਹੇਠ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ...
Advertisement

ਪੰਡਿਤ ਸ਼ਰਧਾ ਰਾਮ ਫਿਲੋਰੀ ਮੈਮੋਰੀਅਲ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ 188ਵਾਂ ਜਨਮ ਉਤਸਵ ਭਲਕੇ 28 ਸਤੰਬਰ ਨੂੰ ਸੰਗਲਾਂ ਵਾਲਾ ਸ਼ਿਵਾਲਾ (ਪ੍ਰਾਚੀਨ ਮੰਦਿਰ) ਵਿੱਚ ਮਹੰਤ ਨਰਾਇਣ ਪੁਰੀ ਦੀ ਸਰਪ੍ਰਸਤੀ ਹੇਠ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।

ਅੱਜ ਇੱਥੇ ਸੁਸਾਇਟੀ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪੰਜਾਬ ਦੇ ਪ੍ਰਧਾਨ ਪੁਰੀਸ਼ ਸਿੰਗਲਾ, ਕਨਵੀਨਰ ਨਵਦੀਪ ਸਿੰਘ ਨਵੀ ਅਤੇ ਮੀਤ ਪ੍ਰਧਾਨ ਸੁਨੀਲ ਮੈਣੀ ਦੀ ਅਗਵਾਈ ਹੇਠ ਅਹੁਦੇਦਾਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਸਮੇਂ ਬਾਵਾ ਨੇ ਦੱਸਿਆ ਕਿ ਪੰਡਿਤ ਜੀ ਵੱਲੋਂ ਲਿਖਿਆ “ਭਾਗਿਆਵਤੀ” ਨਾਵਲ ਜੋ ਪਹਿਲਾਂ ਸ਼ਾਦੀ ਸਮੇਂ ਬੇਟੀ ਨੂੰ ਦਾਜ ਵਿੱਚ ਦਿੱਤਾ ਜਾਂਦਾ ਸੀ, ਉਸ ਨਾਵਲ ਦੀ ਛਪਾਈ ਕਰਵਾ ਕੇ ਦੁਬਾਰਾ ਪੁਰਾਤਨ ਪਰੰਪਰਾ ਸ਼ੁਰੂ ਕੀਤੀ ਜਾਵੇਗੀ ਕਿ ਭਾਗਿਆਵਤੀ ਨਾਵਲ ਸ਼ਾਦੀ ਵਿੱਚ ਦਿੱਤਾ ਜਾਵੇਗਾ। ਮੀਟਿੰਗ ਦੌਰਾਨ ਸ੍ਰੀ ਬਾਵਾ ਨੇ ਗੌਤਮ ਠਾਕੁਰ ਅਤੇ ਰੂਪੇਸ਼ ਵਿਜ ਨੂੰ ਸੁਸਾਇਟੀ ਪੰਜਾਬ ਦਾ ਸਕੱਤਰ ਨਿਯੁਕਤ ਕੀਤਾ। ਇਸ ਸਮੇਂ ਲਵੀ ਮੈਣੀ ਪ੍ਰਬੰਧਕ ਸਕੱਤਰ, ਰੂਪੇਸ਼ ਵਿਜ, ਗਗਨ ਵਿਜ, ਰਣਜੀਤ ਚੌਹਾਨ, ਵਰੁਣ ਰਾਜ, ਰਵੀ ਕੁਮਾਰ, ਗੌਤਮ ਠਾਕੁਰ, ਆਕਾਸ਼ ਕੁਮਾਰ ਅਤੇ ਵਿਸ਼ਨੂ ਵੀ ਹਾਜ਼ਰ ਸਨ।

Advertisement

Advertisement
Show comments