ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵੱਧ ਨਮੀ ਕਾਰਨ ਝੋਨਾ ਨਾ ਖਰੀਦਿਆ

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਜੋਂ ਜਾਣੀ ਜਾਂਦੀ ਖੰਨਾ ਮੰਡੀ ਵਿਖੇ ਪਰਮਲ ਝੋਨੇ ਦੀ ਆਮਦ ਆਰੰਭ ਹੋ ਗਈ ਹੈ। ਕਿਸਾਨਾਂ ਨੇ ਆਪਣੀ ਫਸਲ ਲਿਆ ਕੇ ਮੰਡੀ ਵਿਚ ਢੇਰੀਆਂ ਲਾ ਦਿੱਤੀਆਂ ਹਨ ਪਰ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ...
Advertisement

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਜੋਂ ਜਾਣੀ ਜਾਂਦੀ ਖੰਨਾ ਮੰਡੀ ਵਿਖੇ ਪਰਮਲ ਝੋਨੇ ਦੀ ਆਮਦ ਆਰੰਭ ਹੋ ਗਈ ਹੈ। ਕਿਸਾਨਾਂ ਨੇ ਆਪਣੀ ਫਸਲ ਲਿਆ ਕੇ ਮੰਡੀ ਵਿਚ ਢੇਰੀਆਂ ਲਾ ਦਿੱਤੀਆਂ ਹਨ ਪਰ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਸਰਕਾਰੀ ਖਰੀਦ ਸੰਭਵ ਨਹੀਂ ਹੋ ਸਕੀ। ਸਰਕਾਰੀ ਮਾਪਦੰਡਾਂ ਅਨੁਸਾਰ 17 ਫੀਸਦ ਨਮੀ ਤੱਕ ਦਾ ਝੋਨਾ ਖਰੀਦਿਆ ਜਾ ਸਕਦਾ ਹੈ ਪਰ ਮੰਡੀ ਵਿਚ ਪੁੱਜੀ ਫਸਲ ਵਿਚ ਨਮੀ ਦੀ ਮਾਤਰਾ 20 ਫੀਸਦੀ ਤੋਂ ਵੀ ਵੱਧ ਪਾਈ ਜਾ ਰਹੀ ਹੈ। ਇਸ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਇੰਤਜ਼ਾਰ ਕਰਨਾ ਪਵੇਗਾ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਮੰਡੀ ਵਿਚ ਕਿਸਾਨਾਂ ਦੀ ਸਹੂਲਤ ਲਈ ਸਾਰੇ ਆੜ੍ਹਤੀ ਪੂਰੀ ਤਰ੍ਹਾਂ ਤਿਆਰ ਹਨ। ਕਿਸਾਨਾਂ ਵੱਲੋਂ ਲਿਆਂਦਾ ਫਸਲ ਦਾ ਇਕ ਇਕ ਦਾਣਾ ਇਮਾਨਦਾਰੀ ਨਾਲ ਖਰੀਦਿਆ ਜਾਵੇਗਾ ਅਤੇ ਭੁਗਤਾਨ ਸਰਕਾਰੀ ਹਦਾਇਤਾਂ ਅਨੁਸਾਰ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਕਿਸਮ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਿਸਾਨ ਆਪਣੀ ਸੁੱਕੀ ਫਸਲ ਮੰਡੀ ਵਿਚ ਲੈ ਕੇ ਆਉਣ ਤਾਂ ਕਿ ਉਨ੍ਹਾਂ ਨੂੰ ਜ਼ਿਆਦਾ ਸਮਾਂ ਇੰਤਜ਼ਾਰ ਨਾ ਕਰਨਾ ਪਵੇ। ਉਨ੍ਹਾਂ ਭਰੋਸਾ ਦਿੱਤਾ ਕਿ ਮੰਡੀ ਵਿਚ ਪਾਣੀ, ਬਿਜਲੀ, ਬੈਠਣ ਦੀ ਸਹੂਲਤ ਪ੍ਰਦਾਨ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਏਐਫਐਸਓ ਹਰਭਜਨ ਸਿੰਘ ਨੇ ਕਿਹਾ ਕਿ ਸਰਕਾਰੀ ਨਿਯਮਾਂ ਅਨੁਸਾਰ ਮੰਡੀ ਵਿਚ ਪੁੱਜੀ ਫਸਲ ਨੂੰ ਸਰਕਾਰੀ ਤੌਰ ’ਤੇ ਖਰੀਦਣਾ ਅਜੇ ਸੰਭਵ ਨਹੀਂ ਹੈ ਇਸ ਲਈ ਕਿਸਾਨ ਜਲਦਬਾਜ਼ੀ ਨਾ ਕਰਨ। ਮਾਰਕੀਟ ਕਮੇਟੀ ਦੇ ਸੈਕਟਰੀ ਕਮਲਦੀਪ ਸਿੰਘ ਮਾਨ ਨੇ ਕਿਹਾ ਕਿ ਝੋਨੇ ਦੀ ਖਰੀਦ ਲਈ ਮੰਡੀ ਵਿਚ ਖਰੀਦ ਏਜੰਸੀਆਂ, ਤੋਲ ਪ੍ਰਣਾਲੀ ਅਤੇ ਆਵਾਜਾਈ ਲਈ ਵੱਖ ਵੱਖ ਟੀਮਾਂ ਤਿਆਰ ਹਨ। ਫਸਲ ਖਰੀਦ ਦੀ ਸਾਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ।

Advertisement
Advertisement
Show comments