ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੀਏਡੀਬੀ ਸਮਰਾਲਾ ’ਚ ਕਿਸਾਨ ਮਿਲਣੀ ਕਰਵਾਈ

ਪੱਤਰ ਪ੍ਰੇਰਕ ਸਮਰਾਲਾ, 7 ਜੁਲਾਈ ਪੀਏਡੀਬੀ ਸਮਰਾਲਾ ਅਤੇ ਪੀਏਡੀਬੀ ਮਾਛੀਵਾੜਾ ਸਾਹਿਬ ਵੱਲੋਂ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹਾ 2025 ਤਹਿਤ ਪੀਏਡੀਬੀ ਸਮਰਾਲਾ ਵਿੱਚ ਕਿਸਾਨ ਮਿਲਣੀ ਕਰਵਾਈ ਗਈ। ਇਸ ਮੌਕੇ ਬੈਂਕ ਮੈਨੇਜਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਉਪਰੰਤ ਚੇਅਰਮੈਨ ਪ੍ਰਬੰਧਕ ਕਮੇਟੀ, ਪੀਏਡੀਬੀ ਹਰਗੁਰਮੁਖ...
Advertisement

ਪੱਤਰ ਪ੍ਰੇਰਕ

ਸਮਰਾਲਾ, 7 ਜੁਲਾਈ

Advertisement

ਪੀਏਡੀਬੀ ਸਮਰਾਲਾ ਅਤੇ ਪੀਏਡੀਬੀ ਮਾਛੀਵਾੜਾ ਸਾਹਿਬ ਵੱਲੋਂ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹਾ 2025 ਤਹਿਤ ਪੀਏਡੀਬੀ ਸਮਰਾਲਾ ਵਿੱਚ ਕਿਸਾਨ ਮਿਲਣੀ ਕਰਵਾਈ ਗਈ। ਇਸ ਮੌਕੇ ਬੈਂਕ ਮੈਨੇਜਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਉਪਰੰਤ ਚੇਅਰਮੈਨ ਪ੍ਰਬੰਧਕ ਕਮੇਟੀ, ਪੀਏਡੀਬੀ ਹਰਗੁਰਮੁਖ ਸਿੰਘ ਦਿਆਲਪੁਰਾ ਅਤੇ ਚੇਅਰਮੈਨ ਪੀਏਡੀਬੀ ਮਾਛੀਵਾੜਾ ਚਰਨਜੀਤ ਸਿੰਘ ਲੱਖੋਵਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਹਿਕਾਰੀ ਸੰਸਥਾਵਾਂ ਨਾਲ ਵੱਧ ਤੋਂ ਵੱਧ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੀਏਡੀਬੀ. ਵਿੱਚ ਪਿਛਲੇ ਸਾਲਾਂ ਤੋਂ ਨਵੀਂ ਕਰਜ਼ਾ ਵੰਡ (ਅਡਵਾਂਸਮੈਂਟ) ਬੰਦ ਹੈ, ਜਿਸ ਕਾਰਨ ਕਿਸਾਨਾਂ ਨੂੰ ਹੁਣ ਕੋਈ ਨਵਾਂ ਮਰਜ਼ਾ ਨਹੀਂ ਦਿੱਤਾ ਜਾਂਦਾ। ਇਸ ਦੌਰਾਨ ਸਰਕਾਰ ਨੂੰ ਅਪੀਲ ਵੀ ਕੀਤੀ ਗਈ ਕਿ ਨਵੀਂ ਕਰਜ਼ਾ ਵੰਡ ਚਾਲੂ ਹੋਈ ਚਾਹੀਦੀ ਹੈ, ਤਾਂ ਜੋ ਕਿਸਾਨਾਂ ਨੂੰ ਸਹੂਲਤ ਮਿਲ ਸਕੇ ਅਤੇ ਬੈਂਕ ਦੀ ਆਰਥਿਕ ਹਾਲਤ ਵਿੱਚ ਵੀ ਸੁਧਾਰ ਆ ਸਕੇ।

ਮੈਨੇਜਰ ਪੀਏਡੀਬੀ ਸਮਰਾਲਾ ਨੇ ਕਿਸਾਨਾਂ ਨਾਲ ਸਹਿਕਾਰਤਾ ਲਹਿਰ ਅਤੇ ਅੰਤਰ-ਰਾਸ਼ਟਰੀ ਸਹਿਕਾਰਤਾ ਵਰ੍ਹੇ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਪੀਏਡੀਬੀ ਸਮਰਾਲਾ ਦੇ ਕਮੇਟੀ ਮੈਂਬਰ ਮਨਜੀਤ ਸਿੰਘ ਢੀਂਡਸਾ, ਹਰਵਿੰਦਰ ਸਿੰਘ ਸਲੋਦੀ, ਮਲਕੀਤ ਸਿੰਘ ਬਾਲਿਉਂ, ਸੁੱਖਾ ਸਿੰਘ ਹੇੜੀਆਂ, ਹਰਭਜਨ ਸਿੰਘ ਪਵਾਤ, ਗੁਰਜਿੰਦਰ ਸਿੰਘ, ਗੁਰਵਿੰਦਰ ਸਿੰਘ, ਗਗਨਦੀਪ ਸਿੰਘ, ਅਜਾਦਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।

Advertisement