ਜ਼ਿਲ੍ਹਾ ਅਥਲੈਟਿਕਸ ’ਚ ਆਕਸਫੋਰਡ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਇੱਥੇ ਆਕਸਫੋਰਡ ਸੀਨੀਅਰ ਸਕੂਲ ਦੇ ਵਿਦਿਆਰਥੀਆਂ ਵੱਲੋ ਵਿੱਦਿਅਕ ਅਤੇ ਖੇਡਾਂ ਦੇ ਦੋਵਾਂ ਖੇਤਰਾਂ ਵਿੱਚ ਨਿੱਤ ਨਵੀਆਂ ਪੁਲਾਘਾਂ ਪੁੱਟੀਆਂ ਜਾ ਰਹੀਆਂ ਹਨ। ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿੱਚ ਹੋਈ ਜ਼ਿਲ੍ਹਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਆਕਸਫੋਰਡ ਸਕੂਲ ਪਾਇਲ ਦੇ ਖਿਡਾਰੀਆਂ ਵੱਲੋਂ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ 4 ਸੋਨੇ, 2 ਚਾਂਦੀ ਅਤੇ 3 ਕਾਂਸੀ ਦੇ ਮੈਡਲ ਜਿੱਤੇ ਹਨ।
ਸਕੂਲ ਦੇ ਹੋਣਹਾਰ ਵਿਦਿਆਰਥੀ ਅਭਿਰਾਜ ਸਿੰਘ ਰਿਟੋਲ ਨੇ 80 ਮੀਟਰ ਅੜਿੱਕਾ ਦੌੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਮੈਡਲ ਜਿੱਤਿਆ ਅਤੇ 600 ਮੀਟਰ ਦੌੜ ਵਿੱਚ ਵੀ ਕਾਂਸੀ ਦਾ ਮੈਡਲ ਜਿੱਤ ਕੇ ਆਪਣੀ ਪ੍ਰਤਿਭਾ ਦਿਖਾਈ। ਸਕੂਲ ਦੀ ਖਿਡਾਰਨ ਹੁਸਨਦੀਪ ਕੌਰ ਨੇ 100 ਮੀਟਰ, 4×100 ਮੀਟਰ ਅਤੇ 4×400 ਮੀਟਰ ਰਿਲੇਅ ਦੌੜ ਵਿੱਚ ਦੋ ਸੋਨੇ ਦੇ ਮੈਡਲ ਸਮੇਤ ਕੁੱਲ 3 ਮੈਡਲ ਜਿੱਤੇ। ਰਵਲੀਨ ਕੌਰ ਨੇ ਡਿਸਕਸ ਥਰੋਅ ਵਿੱਚ ਗੋਲਡ ਮੈਡਲ, ਅਨੀਕੇਤ ਕੁਮਾਰ ਨੇ ਜੈਵਲਿਨ ਵਿੱਚ ਚਾਂਦੀ ਦਾ ਮੈਡਲ ਜਿੱਤਿਆ। ਜਪਲੀਨ ਕੌਰ ਨੇ ਉੱਚੀ ਛਾਲ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਸਕੂਲ ਦੀ ਬਾਰਵੀਂ ਜਮਾਤ ਦੀ ਨਾਨ-ਮੈਡੀਕਲ ਦੀ ਹੋਣਹਾਰ ਖਿਡਾਰਨ ਸਿਮਰਨ ਕੌਰ ਨੇ 3000 ਮੀਟਰ ਦੌੜ ਵਿੱਚ ਕਾਂਸੀ ਦਾ ਮੈਡਲ ਜਿੱਤਿਆ। 200 ਮੀਟਰ ਦੌੜ ਵਿੱਚ ਗੁਰਲੀਨ ਕੌਰ ਢਿੱਲੋਂ ਤੇ ਸਿਮਰਨਦੀਪ ਕੌਰ ਅਤੇ ਕੋਮਲਪ੍ਰੀਤ ਕੌਰ, ਅਵੰਤਿਕਾ ਨੇ ਜੈਵਲਿਨ ਥਰੋਅ ਵਿੱਚ,ਅੰਸ, ਗੈਵਿਨ, ਏਂਜਲ, ਨੂਰਦੀਪ ਸਿੰਘ ਅਤੇ ਈਸ਼ਵਰ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ ਸਕੂਲ ਦੇ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਵਿਜੇ ਕਪੂਰ, ਮੈਨੇਜ਼ਰ ਸੁਰਜੀਤ ਸਿੰਘ ਗਿੱਲ ਅਤੇ ਸਮੂਹ ਸਟਾਫ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ। ਸਕੂਲ ਦੇ ਖੇਡ ਵਿਭਾਗ ਦੇ ਰਵਿੰਦਰਪਾਲ ਸਿੰਘ, ਸੁਮਨਦੀਪ ਕੌਰ, ਗਗਨਦੀਪ ਸਿੰਘ ਅਤੇ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।