ਜੀਐੱਚਜੀ ਲਾਅ ਕਾਲਜ ਵਿੱਚ ਓਰੀਐਨਟੇਸ਼ਨ ਸੈਸ਼ਨ
ਨੇੜਲੇ ਸਿੱਧਵਾਂ ਖੁਰਦ ਸਥਿਤ ਜੀਐੱਚਜੀ ਇੰਸਟੀਚਿਊਟ ਆਫ ਲਾਅ ਵਿੱਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ। ਪ੍ਰਿੰਸੀਪਲ ਡਾ. ਸ਼ਵੇਤਾ ਢੰਡ ਦੀ ਅਗਵਾਈ ਹੇਠ ਬੀਏ, ਐਲਐਲਬੀ (ਆਨਰਜ਼) ਦੇ ਵਿਦਿਆਰਥੀਆਂ ਲਈ ਦੋ ਰੋਜ਼ਾ ਓਰੀਐਂਟੇਸ਼ਨ/ਪ੍ਰੇਰਨਾ ਸੈਸ਼ਨ ਕਰਵਾਇਆ ਗਿਆ। ਪਹਿਲੇ ਦਿਨ ਅਕਾਦਮਿਕ ਸੈਸ਼ਨ ਦੀ...
Advertisement
ਨੇੜਲੇ ਸਿੱਧਵਾਂ ਖੁਰਦ ਸਥਿਤ ਜੀਐੱਚਜੀ ਇੰਸਟੀਚਿਊਟ ਆਫ ਲਾਅ ਵਿੱਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ। ਪ੍ਰਿੰਸੀਪਲ ਡਾ. ਸ਼ਵੇਤਾ ਢੰਡ ਦੀ ਅਗਵਾਈ ਹੇਠ ਬੀਏ, ਐਲਐਲਬੀ (ਆਨਰਜ਼) ਦੇ ਵਿਦਿਆਰਥੀਆਂ ਲਈ ਦੋ ਰੋਜ਼ਾ ਓਰੀਐਂਟੇਸ਼ਨ/ਪ੍ਰੇਰਨਾ ਸੈਸ਼ਨ ਕਰਵਾਇਆ ਗਿਆ। ਪਹਿਲੇ ਦਿਨ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਅਤੇ ਅਮਨ-ਸਮ੍ਰਿੱਧੀ ਲਈ ਅਸੀਸਾਂ ਪ੍ਰਾਪਤ ਕਰਨ ਵਾਸਤੇ ਕੈਂਪਸ ਅੰਦਰ ਸਥਿਤ ਗੁਰਦੁਆਰਾ ਸਾਹਿਬ ਵਿੱਚ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਡਾ. ਸ਼ਵੇਤਾ ਢੰਡ ਨੇ ਉਨ੍ਹਾਂ ਨੂੰ ਕਾਲਜ, ਇਸ ਦੀਆਂ ਵੱਖ-ਵੱਖ ਕਮੇਟੀਆਂ, ਐਂਟੀ-ਰੈਗਿੰਗ ਸੈੱਲ, ਸਟੂਡੈਂਟ ਗ੍ਰੀਵੈਂਸ ਰੀਡਰੈੱਸਲ ਸੈੱਲ, ਇੰਟਰਨਲ ਕੈਂਪਲੇਂਟਸ ਕਮੇਟੀ ਤੇ ਉਨ੍ਹਾਂ ਦੇ ਕਾਰਜ, ਪ੍ਰੋਗਰਾਮ ਨਤੀਜੇ, ਸੰਸਥਾ ਦਾ ਅਕਾਦਮਿਕ ਪਿਛੋਕੜ, ਵਿਲੱਖਣ ਵਿਸ਼ੇਸ਼ਤਾਵਾਂ ਅਤੇ ਕੋਰਸ ਦੇ ਉਦੇਸ਼ਾਂ ਨਾਲ ਜਾਣੂ ਕਰਵਾਇਆ।
Advertisement
Advertisement