ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਤ ਭੂਰੀ ਵਾਲਿਆਂ ਨੂੰ ਸਮਰਪਿਤ ਸਮਾਗਮ ਕਰਵਾਇਆ

ਨਿੱਜੀ ਪੱਤਰ ਪ੍ਰੇਰਕ ਜਗਰਾਉਂ, 10 ਜੁਲਾਈ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ ਯਾਦ ਧਾਮ ਤਲਵੰਡੀ ਖੁਰਦ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਗਰੀਬਦਾਸੀ ਆਸ਼ਰਮ ਧਾਮ ਤਲਵੰਡੀ ਖੁਰਦ ਵਿਖੇ ਮੌਜੂਦਾ ਗੱਦੀਨਸ਼ੀਨ ਸਵਾਮੀ ਸ਼ੰਕਰਾ ਨੰਦ ਦੀ ਅਗਵਾਈ ਹੇਠ ਜਗਤਗੁਰੂ ਅਚਾਰੀਆ ਗਰੀਬਦਾਸ ਦੀ ਅੰਮ੍ਰਿਤਮਈ...
ਸਮਾਗਮ ਦੌਰਾਨ ਕਥਾ ਕੀਰਤਨ ਕਰਦੇ ਸੰਤ ਧਰਮਪਾਲ ਸਿੰਘ।
Advertisement

ਨਿੱਜੀ ਪੱਤਰ ਪ੍ਰੇਰਕ

ਜਗਰਾਉਂ, 10 ਜੁਲਾਈ

Advertisement

ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ ਯਾਦ ਧਾਮ ਤਲਵੰਡੀ ਖੁਰਦ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਗਰੀਬਦਾਸੀ ਆਸ਼ਰਮ ਧਾਮ ਤਲਵੰਡੀ ਖੁਰਦ ਵਿਖੇ ਮੌਜੂਦਾ ਗੱਦੀਨਸ਼ੀਨ ਸਵਾਮੀ ਸ਼ੰਕਰਾ ਨੰਦ ਦੀ ਅਗਵਾਈ ਹੇਠ ਜਗਤਗੁਰੂ ਅਚਾਰੀਆ ਗਰੀਬਦਾਸ ਦੀ ਅੰਮ੍ਰਿਤਮਈ ਗੁਰਬਾਣੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ।

ਸੰਗਤਾਂ ਨੂੰ ਸੰਬੋਧਨ ਕਰਦਿਆਂ ਸਵਾਮੀ ਸ਼ੰਕਰਾ ਨੰਦ ਨੇ ਕਿਹਾ ਕਿ ਪਿਛਲੇ ਸਮੇਂ ‘ਚ ਜਿੰਨੇ ਵੀ ਗੁਰੁ, ਸੰਤ ਮਹਾਪੁਰਸ਼ ਹੋਏ ਹਨ ਉਹ ਕਿਸੇ ਵੀ ਸਕੂਲ ਜਾਂ ਕਾਲਜ ‘ਚ ਨਹੀਂ ਪੜ੍ਹੇ, ਉਨ੍ਹਾਂ ਨੂੰ ਗਿਆਨ ਅੰਦਰੋਂ ਹੀ ਉਪਜਿਆ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੇ ਦੁਨਿਆਵੀ ਕੰਮਾਂ ਦੇ ਨਾਲ-ਨਾਲ ਗੁਰਬਾਣੀ ਪੜ੍ਹਨ ਅਤੇ ਗਰੀਬ ਦੀ ਸੇਵਾ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਫਾਉਂਡੇਸ਼ਨ ਦੇ ਅਮਰੀਕਾ ‘ਚ ਮੁੱਖ ਬੁਲਾਰੇ ਭਾਈ ਸੁਖਵਿੰਦਰ ਸਿੰਘ ਸੰਘੇੜਾ ਨੇ ਸਟੇਜ ਦੀ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਾਮੀ ਸੁਰੇਸ਼ਵਰਾ ਨੰਦ, ਸਵਾਮੀ ਹੰਸਾ ਨੰਦ, ਸਵਾਮੀ ਓਮਾ ਨੰਦ, ਸਵਾਮੀ ਬਲਦੇਵ ਦਾਸ, ਭਾਈ ਗੁਰਮੀਤ ਸਿੰਘ ਬੈਂਸ, ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਸਕੱਤਰ ਕੁਲਦੀਪ ਸਿੰਘ ਮਾਨ, ਸੇਵਾ ਸਿੰਘ ਖੇਲਾ, ਢਾਡੀ ਪਰਦੀਪ ਸਿੰਘ ਹੈਪੀ ਚਵਿੰਡਾ, ਸਰਪੰਚ ਦਰਸ਼ਨ ਸਿੰਘ ਤਲਵੰਡੀ ਖੁਰਦ, ਪੰਡਤ ਨਸੀਬ ਚੰਦ ਪਠਾਨਕੋਟ, ਭੁਪਿੰਦਰ ਸਿੰਘ ਬੜੈਚ, ਭੁਪਿੰਦਰ ਸਿੰਘ ਈਸੇਵਾਲ, ਭਾਈ ਬਲਜਿੰਦਰ ਸਿੰਘ, ਡਾ. ਜਿੰਦਰ ਸਿੰਘ ਮੰਡਿਆਣੀ ਆਦਿ ਹਾਜ਼ਰ ਸਨ।

Advertisement
Tags :
ਸਮਰਪਿਤਸਮਾਗਮਕਰਵਾਇਆਭੂਰੀਵਾਲਿਆਂ