ਐੱਨ ਡੀ ਏ/ਐੱਨ ਏ ਅਤੇ ਸੀ ਡੀ ਐੱਸ ਪ੍ਰੀਖਿਆ ਲਈ ਸੁਚਾਰੂ ਪ੍ਰਬੰਧਾਂ ਦੇ ਹੁਕਮ
ਸ਼੍ਰੀ ਜੈਨ ਨੇ ਦੱਸਿਆ ਕਿ ਸੀ ਡੀ ਐੱਸ ਪ੍ਰੀਖਿਆ ਤਿੰਨ ਸ਼ਿਫਟਾਂ ਵਿੱਚ ਸਵੇਰੇ 9 ਵਜੇ ਤੋਂ 11 ਵਜੇ, ਦੁਪਹਿਰ 12.30 ਵਜੇ ਤੋਂ 2.30 ਵਜੇ ਅਤੇ ਸ਼ਾਮ 4 ਵਜੇ ਤੋਂ 6 ਵਜੇ ਤੱਕ ਹੋਵੇਗੀ। ਇਹ ਪੰਜ ਕੇਂਦਰਾਂ ’ਤੇ ਹੋਵੇਗੀ ਜਿਨ੍ਹਾਂ ਵਿੱਚ ਐੱਸ ਸੀ ਡੀ ਸਰਕਾਰੀ ਕਾਲਜ (ਬਲਾਕ-ਏ), ਐੱਸ ਸੀ ਡੀ ਸਰਕਾਰੀ ਕਾਲਜ (ਬਲਾਕ-ਬੀ), ਐੱਸ ਸੀ ਡੀ ਸਰਕਾਰੀ ਕਾਲਜ (ਬਲਾਕ-ਡੀ), ਰਾਮਗੜ੍ਹੀਆ ਗਰਲਜ਼ ਕਾਲਜ, ਮਿਲਰਗੰਜ ਅਤੇ ਐੱਸ ਡੀ ਪੀ ਕਾਲਜ ਫਾਰ ਵਿਮੈੱਨ, ਦਰੇਸੀ ਰੋਡ (ਚਾਂਦ ਸਿਨੇਮਾ ਦੇ ਪਿੱਛੇ) ਸ਼ਾਮਲ ਹਨ।
ਐੱਨ ਡੀ ਏ/ਐੱਨ ਏ ਪ੍ਰੀਖਿਆ ਸਵੇਰੇ 10 ਵਜੇ ਤੋਂ 12:30 ਵਜੇ ਅਤੇ ਦੁਪਹਿਰ 2 ਵਜੇ ਤੋਂ 4:30 ਵਜੇ ਤੱਕ ਦੋ ਸੈਸ਼ਨਾਂ ਵਿੱਚ ਹੋਵੇਗੀ। ਇਹ ਪ੍ਰੀਖਿਆ ਖਾਲਸਾ ਕਾਲਜ ਫਾਰ ਵਿਮੈੱਨ (ਸਬ ਸੈਂਟਰ-ਏ), ਖਾਲਸਾ ਕਾਲਜ ਫਾਰ ਵਿਮੈੱਨ (ਸਬ ਸੈਂਟਰ-ਬੀ), ਡੀ ਏ ਵੀ ਪਬਲਿਕ ਸਕੂਲ (ਬੀ ਆਰ ਐੱਸ ਨਗਰ), ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ (ਐੱਮ ਬੀ ਏ ਬਲਾਕ), ਪੁਲੀਸ ਡੀ ਏ ਵੀ ਪਬਲਿਕ ਸਕੂਲ (ਪੁਲੀਸ ਲਾਈਨਜ਼), ਭਾਰਤੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ (ਕਿਚਲੂ ਨਗਰ), ਐੱਮ ਜੀ ਐੱਮ ਪਬਲਿਕ ਸਕੂਲ, (ਅਰਬਨ ਅਸਟੇਟ ਫੇਜ਼-1, ਦੁੱਗਰੀ) ਅਤੇ ਬੀ ਸੀ ਐੱਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ ਵਿੱਚ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰੀਖਿਆ ਅਧਿਕਾਰੀਆਂ ਜਿਵੇਂ ਸੁਪਰਵਾਈਜ਼ਰ, ਸਹਾਇਕ ਸੁਪਰਵਾਈਜ਼ਰ, ਸਥਾਨ ਸੁਪਰਵਾਈਜ਼ਰ, ਨਿਰੀਖਣ ਅਧਿਕਾਰੀ, ਪੁਲੀਸ ਅਤੇ ਹੋਰ ਅਧਿਕਾਰੀਆਂ ਨੂੰ ਆਪਣੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਬਾਰੇ ਸਪੱਸ਼ਟ ਹੋਣਾ ਚਾਹੀਦਾ ਹੈ।