ਕਿਸਾਨ ਐਨਕਲੇਵ ਪਾਰਕ ’ਚ ਓਪਨ ਜਿੰਮ ਦਾ ਉਦਘਾਟਨ
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇੱਥੋਂ ਦੇ ਕਿਸਾਨ ਐਨਕਲੇਵ ਪਾਰਕ ਨੰਬਰ-1 ਵਿੱਚ ਲਾਏ ਗਏ ਓਪਨ ਜਿਮ ਦਾ ਉਦਘਾਟਨ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਇਸ ਪਾਰਕ ਵਿੱਚ ਸਵੇਰੇ-ਸ਼ਾਮ ਸੈਰ ਕਰਨ ਆਉਣ ਤਾਂ ਇਨ੍ਹਾਂ ਜਿਮ ਮਸ਼ੀਨਾਂ ’ਤੇ...
Advertisement
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇੱਥੋਂ ਦੇ ਕਿਸਾਨ ਐਨਕਲੇਵ ਪਾਰਕ ਨੰਬਰ-1 ਵਿੱਚ ਲਾਏ ਗਏ ਓਪਨ ਜਿਮ ਦਾ ਉਦਘਾਟਨ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਇਸ ਪਾਰਕ ਵਿੱਚ ਸਵੇਰੇ-ਸ਼ਾਮ ਸੈਰ ਕਰਨ ਆਉਣ ਤਾਂ ਇਨ੍ਹਾਂ ਜਿਮ ਮਸ਼ੀਨਾਂ ’ਤੇ ਕਸਰਤ ਕਰਨ ਤਾਂ ਜੋ ਉਹ ਫਿੱਟ ਰਹਿਣ। ਸ੍ਰੀ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਪੰਜਾਬ ਨਸ਼ਾ ਮੁਕਤ ਸੂਬਾ ਹੋਵੇ, ਇਸ ਲਈ ਆਉਣ ਵਾਲੇ ਸਮੇਂ ਦੌਰਾਨ ਖੰਨਾ ਸ਼ਹਿਰ ਵਿਚ ਹੋਰ ਵੀ ਅਜਿਹੇ ਜਿੰਮ ਸਥਾਪਤ ਕੀਤੇ ਜਾਣਗੇ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਜਗਤਾਰ ਸਿੰਘ ਗਿੱਲ, ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਕਰਨ ਅਰੋੜਾ, ਅਵਤਾਰ ਸਿੰਘ ਮਾਨ, ਰਾਜਿੰਦਰ ਸਿੰਘ ਜੀਤ, ਅਮਰਿੰਦਰ ਸਿੰਘ ਚਾਹਲ, ਕਰਮ ਚੰਦ ਸ਼ਰਮਾ, ਗੁਰਜੀਤ ਸਿੰਘ ਗਿੱਲ, ਅਨਿਲ ਸ਼ੁਕਲਾ, ਜਸਪਾਲ ਸਿੰਘ ਟਿਵਾਣਾ, ਮਹਿੰਦਰ ਸਿੰਘ, ਡਾ. ਇੰਦਰਪ੍ਰੀਤ ਸਿੰਘ, ਮਨੀਸ਼ ਗਰਗ, ਦਿਲਬਾਗ ਸਿੰਘ ਬਬਲੀ, ਨਿਰੇਸ਼ ਸਿੰਗਲਾ, ਲੱਕੀ ਜਿੰਦਲ, ਮਨੀਸ਼ ਗਰਗ ਅਤੇ ਲਖਵੀਰ ਸਿੰਘ ਆਦਿ ਹਾਜ਼ਰ ਸਨ।
Advertisement