ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੋਰੀ ਮੋਟਰਸਾਈਕਲ ਦੇ ਆਨਲਾਈਨ ਚਲਾਨ

ਸ਼ਹਿਰ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨੌਜਵਾਨ ਦਾ ਢਾਈ ਮਹੀਨੇ ਪਹਿਲਾਂ ਮੋਟਰਸਾਈਕਲ ਚੋਰੀ ਹੋ ਗਿਆ ਸੀ ਅਤੇ ਉਸ ਦੀ ਸ਼ਿਕਾਇਤ ਵੀ ਪੁਲੀਸ ਨੂੰ ਦਿੱਤੀ ਗਈ ਸੀ। ਹੁਣ ਤੱਕ ਮੋਟਰਸਾਈਕਲ ਤਾਂ ਨਹੀਂ ਲੱਭਿਆ ਪਰ ਢਾਈ ਮਹੀਨੇ ਵਿੱਚ ਦੋ ਵਾਰ...
ਚਲਾਨ ਦੀ ਕਾਪੀ ਦਿਖਾਉਂਦਾ ਹੋਇਆ ਨੌਜਵਾਨ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਸ਼ਹਿਰ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨੌਜਵਾਨ ਦਾ ਢਾਈ ਮਹੀਨੇ ਪਹਿਲਾਂ ਮੋਟਰਸਾਈਕਲ ਚੋਰੀ ਹੋ ਗਿਆ ਸੀ ਅਤੇ ਉਸ ਦੀ ਸ਼ਿਕਾਇਤ ਵੀ ਪੁਲੀਸ ਨੂੰ ਦਿੱਤੀ ਗਈ ਸੀ। ਹੁਣ ਤੱਕ ਮੋਟਰਸਾਈਕਲ ਤਾਂ ਨਹੀਂ ਲੱਭਿਆ ਪਰ ਢਾਈ ਮਹੀਨੇ ਵਿੱਚ ਦੋ ਵਾਰ ਆਨਲਾਈਨ ਚਲਾਨ ਉਸ ਦੇ ਘਰ ਆ ਗਏ ਹਨ। ਦੋ ਵਾਰ ਚਲਾਨ ਆਉਣ ਤੋਂ ਬਾਅਦ ਉਸ ਨੇ ਮੁੜ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ।

ਪੁਲੀਸ ਨੇ ਹੁਣ ਉਸ ਸੀ ਸੀ ਟੀ ਵੀ ਦੇ ਆਧਾਰ ’ਤੇ ਚੋਰ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਰਾਹੀਂ ਇਹ ਚਲਾਨ ਗਏ ਹਨ। ਮੁਹੱਲਾ ਫਤਿਹਪੁਰ ਵਾਸੀ ਰਾਹੁਲ ਸਚਦੇਵਾ ਨੇ ਸੀਨੀਅਰ ਪੁਲੀਸ ਅਧਿਕਾਰੀਆਂ ਤੋਂ ਇਨਸਾਫ਼ ਅਤੇ ਚੋਰ ਦੀ ਜਲਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਰਾਹੁਲ ਸਚਦੇਵਾ ਦਾ ਢਾਈ ਮਹੀਨੇ ਪਹਿਲਾਂ ਮਾਤਾ ਰਾਣੀ ਚੌਕ ਦੇ ਨੇੜੇ ਤੋਂ ਮੋਟਰਸਾਈਕਲ ਚੋਰੀ ਹੋ ਗਿਆ ਸੀ। ਉਸ ਨੇ ਤੁਰੰਤ ਇਸ ਮਾਮਲੇ ਦੀ ਸੂਚਨਾ ਕੋਤਵਾਲੀ ਪੁਲੀਸ ਸਟੇਸ਼ਨ ਨੂੰ ਦਿੱਤੀ। ਉਸ ਨੇ ਕੋਸ਼ਿਸ਼ ਜਾਰੀ ਰੱਖੀ ਪਰ ਉਸ ਨੂੰ ਮੋਟਰਸਾਈਕਲ ਨਹੀਂ ਮਿਲਿਆ। ਦੋ ਮਹੀਨੇ ਬਾਅਦ ਉਸ ਨੂੰ ਅਚਾਨਕ ਉਸ ਦੇ ਫੋਨ ’ਤੇ ਆਨਲਾਈਨ ਚਲਾਨ ਦਾ ਸੁਨੇਹਾ ਆਇਆ। ਰਾਹੁਲ ਦੇ ਮੁਤਾਬਕ ਵਾਹਨ ਚੋਰੀ ਦਾ ਮੁਲਜ਼ਮ ਬਿਨਾਂ ਹੈਲਮੇਟ ਅਤੇ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਚਲਾ ਰਿਹਾ ਸੀ। ਚਲਾਨ ਉਸ ਦੇ ਨਾਮ ’ਤੇ ਜਾਰੀ ਕੀਤੇ ਜਾ ਰਹੇ ਸਨ। ਉਸ ਨੇ ਸਵਾਲ ਕੀਤਾ ਕਿ ਆਖਰ ਕਿਵੇਂ ਚੋਰ ਮੋਟਰਸਾਈਕਲ ਚੋਰੀ ਕਰ ਕੇ ਪਹਿਲਾਂ ਲੁਧਿਆਣਾ ਘੁੰਮਦਾ ਰਿਹਾ ਤੇ ਫਿਰ ਖੰਨਾ ਚਲਾ ਗਿਆ। ਪੁਲੀਸ ਨੇ ਨੰਬਰ ਦੀ ਵਾਇਰਲੈਸ ਬਾਕੀ ਥਾਵਾਂ ’ਤੇ ਕਿਉਂ ਨਹੀਂ ਕੀਤੀ। ਫਿਲਹਾਲ ਉਸ ਨੇ ਸੀਨੀਅਰ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਹੈ ਤੇ ਮੰਗ ਕੀਤੀ ਹੈ ਕਿ ਉਸ ਦੇ ਮੋਟਰਸਾਈਕਲ ਦੀ ਸੀਸੀਟਵੀ ਫੁਟੇਜ ਕੱਢਵਾ ਚੋਰ ਨੂੰ ਕਾਬੂ ਕੀਤਾ ਜਾ ਸਕੇ। ਉਸ ਨੇ ਕਿਹਾ ਿਕ ਉਹ ਘਰ ਵਿੱਚ ਚਲਾਨ ਆਉਣ ਕਾਰਨ ਪ੍ਰੇਸ਼ਾਨ ਹੈ। ਉਸ ਨੂੰ ਇਨਸਾਫ਼ ਦਿੱਤਾ ਜਾਵੇ।

Advertisement

Advertisement
Show comments