ਸੜਕ ਹਾਦਸਿਆਂ ’ਚ ਇੱਕ ਹਲਾਕ; ਦੋ ਗੰਭੀਰ ਜ਼ਖ਼ਮੀ
ਨਿੱਜੀ ਪੱਤਰ ਪ੍ਰੇਰਕਲੁਧਿਆਣਾ, 24 ਮਾਰਚ ਵੱਖ-ਵੱਖ ਥਾਵਾਂ ’ਤੇ ਵਾਪਰੇ ਹੋਏ ਸੜਕ ਹਾਦਸਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ ਹਨ। ਥਾਣਾ ਡੇਹਲੋਂ ਦੀ ਪੁਲੀਸ ਨੂੰ ਪਿੰਡ ਧੂੜਕੋਟ ਵਾਸੀ ਮਨਜੀਤ ਸਿੰਘ ਨੇ ਦੱਸਿਆ ਕਿ...
Advertisement
ਨਿੱਜੀ ਪੱਤਰ ਪ੍ਰੇਰਕਲੁਧਿਆਣਾ, 24 ਮਾਰਚ
ਵੱਖ-ਵੱਖ ਥਾਵਾਂ ’ਤੇ ਵਾਪਰੇ ਹੋਏ ਸੜਕ ਹਾਦਸਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ ਹਨ। ਥਾਣਾ ਡੇਹਲੋਂ ਦੀ ਪੁਲੀਸ ਨੂੰ ਪਿੰਡ ਧੂੜਕੋਟ ਵਾਸੀ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਬਿਕਰਮਦੇਵ ਸਿੰਘ ਢਿੱਲੋਂ ਨਾਲ ਮੋਟਰਸਾਈਕਲ ’ਤੇ ਡੇਹਲੋਂ ਤੋਂ ਲੁਧਿਆਣਾ ਆ ਰਿਹਾ ਸੀ ਤਾਂ ਡੇਹਲੋਂ ਬਾਈਪਾਸ ਸਥਿਤ ਪੰਜਾਬ ਸਕਰੈਪ ਸਟੋਰ ਨੇੜੇ ਰਾਹੁਲ ਕੁਮਾਰ ਵਾਸੀ ਪਿੰਡ ਇਆਲੀ ਖੁਰਦ ਨੇ ਆਪਣਾ ਮੋਟਰਸਾਈਕਲ ਵਿੱਚ ਮਾਰਿਆ ਤੇ ਉਹ ਦੋਵੇਂ ਸੜਕ ’ਤੇ ਡਿੱਗ ਪਏ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਬਿਕਰਮਦੇਵ ਸਿੰਘ ਢਿੱਲੋਂ ਦੀ ਮੌੌਤ ਹੋ ਗਈ। ਥਾਣਾ ਪੀਏਯੂ ਦੀ ਪੁਲੀਸ ਨੂੰ ਪਵਿੱਤਰ ਨਗਰ ਹੈਬੋਵਾਲ ਕਲਾਂ ਵਾਸੀ ਸੁਰੇਸ਼ ਚੋਪੜਾ ਨੇ ਦੱਸਿਆ ਕਿ ਉਹ ਆਪਣੀ ਸਕੂਟਰੀ ’ਤੇ ਰਿਸ਼ੀ ਢਾਬਾ ਹੰਬੜਾ ਰੋਡ ਵਿੱਚ ਖਾਣਾ ਖਾਣ ਲਈ ਰੁਕਿਆ ਤਾਂ ਅਰਪਨ ਜੈਨ ਨੇ ਪਾਰਕਿੰਗ ਵਿੱਚੋਂ ਕਾਰ ਕੱਢਣ ਮੌਕੇ ਟੱਕਰ ਮਾਰ ਦਿੱਤੀ ਜਿਸ ਨਾਲ ਉਸਨੂੰ ਕਾਫ਼ੀ ਸੱਟਾਂ ਲੱਗੀਆਂ ਹਨ
Advertisement
Advertisement