ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰੱਕ ਤੇ ਆਟੋ ਦੀ ਟੱਕਰ ਵਿੱਚ ਇੱਕ ਹਲਾਕ

ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਅਾਰੰਭੀ
Advertisement

ਥਾਣਾ ਸਦਰ ਦੇ ਇਲਾਕੇ ਲੁਹਾਰਾ ਪੁਲ ਕੈਨਾਲ ਰੋਡ ਕੋਲ ਲਾਲਜੀ ਵਾਸੀ ਜਸਪਾਲ ਬਾਂਗਰ ਦਾ ਛੋਟਾ ਭਰਾ ਫਤਹਿਗੁਨ (43) ਆਪਣੇ ਆਟੋ ’ਤੇ ਆ ਰਿਹਾ ਸੀ ਤਾਂ ਲੁਹਾਰਾ ਪੁਲ ਦੋਰਾਹਾ ਕੈਨਾਲ ਰੋਡ ਤੋਂ ਥੋੜਾ ਅੱਗੇ ਉਹ ਸੜਕ ਕੰਢੇ ਆਟੋ ਖੜ੍ਹਾ ਕੇ ਆਟੋ ’ਚ ਲੱਦੀ ਸਬਜ਼ੀ ਠੀਕ ਕਰ ਰਿਹਾ ਸੀ ਤਾਂ ਤੇਜ਼ ਰਫ਼ਤਾਰ ਟਰੱਕ ਦੇ ਚਾਲਕ ਅਮਰਜੀਰ ਸਿੰਘ ਵਾਸੀ ਪਿੰਡ ਝਾੜਾ ਸਾਹਿਬ ਨੇ ਉਸ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ ਫ਼ਤਹਿਗੁਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣੇਦਾਰ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਤੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

ਇਸੇ ਤਰ੍ਹਾਂ ਥਾਣਾ ਸਦਰ ਦੇ ਇਲਾਕੇ ਲੁਹਾਰਾ ਪੁਲ ’ਤੇ ਰਾਜਵਿੰਦਰ ਸਿੰਘ ਵਾਸੀ ਸੰਤ ਫ਼ਤਹਿ ਸਿੰਘ ਦੁੱਗਰੀ ਰੋਡ ਮੋਟਰਸਾਈਕਲ ’ਤੇ ਲੋਹਾਰਾ ਪੁਲ ਤੋਂ ਦੁੱਗਰੀ ਰੋਡ ਜਾ ਰਿਹਾ ਸੀ ਤਾਂ ਗ਼ਲਤ ਪਾਸੇ ਤੋਂ ਆ ਰਹੇ ਆਟੋ ਚਾਲਕ ਰਾਹੁਲ ਕੁਮਾਰ ਵਾਸੀ ਨੇੜੇ ਬਾਬਾ ਦੀਪ ਪਬਲਿਕ ਸਕੂਲ ਲੋਹਾਰਾ ਨੇ ਗੈਸ ਸਿਲੰਡਰਾਂ ਨਾਲ ਭਰਿਆ ਆਟੋ ਉਸ ਵਿੱਚ ਮਾਰਿਆ ਜਿਸ ਕਾਰਨ ਰਾਜਵਿੰਦਰ ਦੀ ਲੱਤ ਦੀ ਹੱਡੀ ਟੁੱਟ ਗਈ ਹੈ। ਇੱਕ ਹੋਰ ਮਾਮਲੇ ਵਿੱਚ ਥਾਣਾ ਦੁੱਗਰੀ ਦੇ ਇਲਾਕੇ  ਸ਼ਹੀਦ ਭਗਤ ਸਿੰਘ ਨਗਰ ਕੋਲ ਸ਼ੁਭਮ ਕੁਮਾਰ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਓ-ਬਲਾਕ ਮਾਰਕੀਟ ਕੋਲ ਪਿੱਛੋਂ ਆ ਰਹੇ ਛੋਟਾ ਹਾਥੀ ਦੇ ਚਾਲਕ ਨੇ ਉਸ ਵਿੱਚ ਟੱਕਰ ਮਾਰੀ। ਉਹ੍ਰਟੱਕਰੜਕਾਰਨ ਸੜਕ ਤੇ ਡਿੱਗ ਪਿਆ, ਜਿਸ ਕਰਕੇ ਸ਼ੁਭਮ ਦੀ ਲੱਤ ਟੁੱਟ ਗਈ।

Advertisement

Advertisement