ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨੈਤਿਕ ਸਿੱਖਿਆ ਇਮਤਿਹਾਨ ’ਚ ਡੇਢ ਲੱਖ ਵਿਦਿਆਰਥੀਆਂ ਨੇ ਲਿਆ ਹਿੱਸਾ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਅਕਾਦਮਿਕ ਕੌਂਸਲ ਵੱਲੋਂ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਅੱਜ ਦੇਸ਼ ਭਰ ਵਿਚ ਵਿਦਿਆਰਥੀਆਂ ਦੇ ਸਰਬਪੱਖੀ ਸ਼ਖ਼ਸੀਅਤ ਉਸਾਰੀ ਅਤੇ ਉਨ੍ਹਾਂ ਨੂੰ ਨੈਤਿਕ ਗੁਣਾਂ ਨਾਲ ਭਰਨ ਲਈ ਕਰਵਾਏ ਗਏ ਨੈਤਿਕ ਸਿੱਖਿਆ...
ਨੈਤਿਕ ਸਿੱਖਿਆ ਦਾ ਇਮਤਿਹਾਨ ਦਿੰਦੇ ਬੱਚੇ। ਫੋਟੋ: ਬਸਰਾ
Advertisement

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਅਕਾਦਮਿਕ ਕੌਂਸਲ ਵੱਲੋਂ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਅੱਜ ਦੇਸ਼ ਭਰ ਵਿਚ ਵਿਦਿਆਰਥੀਆਂ ਦੇ ਸਰਬਪੱਖੀ ਸ਼ਖ਼ਸੀਅਤ ਉਸਾਰੀ ਅਤੇ ਉਨ੍ਹਾਂ ਨੂੰ ਨੈਤਿਕ ਗੁਣਾਂ ਨਾਲ ਭਰਨ ਲਈ ਕਰਵਾਏ ਗਏ ਨੈਤਿਕ ਸਿੱਖਿਆ ਇਮਤਿਹਾਨ ਵਿਚ 1650 ਸਕੂਲਾਂ ਦੇ 1 ਲੱਖ 65 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਇਮਤਿਹਾਨ ਦੇ ਸਿਲੇਬਸ ਲਈ ‘ਬਾਲ-ਵਿਰਸਾ’ ਅਤੇ ‘ਤੇਗ ਬਹਾਦਰ ਸਿਮਰਿਐ’ ਪੁਸਤਕਾਂ ਨਿਰਧਾਰਤ ਕੀਤੀਆਂ ਗਈਆਂ ਸਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਕਾਦਮਿਕ ਕੌਂਸਲ ਦੇ ਐਡੀਸ਼ਨਲ ਚੀਫ਼ ਸਕੱਤਰ ਨਰਿੰਦਰਪਾਲ ਸਿੰਘ ਅਤੇ ਇਮਤਿਹਾਨ ਦੇ ਕੋਆਰਡੀਨੇਟਰ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਇਹ ਇਮਤਿਹਾਨ ਦੇਸ਼ ਭਰ ਵਿੱਚ ਤੀਜੀ ਤੋਂ ਪੰਜਵੀਂ, ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਬਾਰ੍ਹਵੀਂ ਕਲਾਸ ਤੱਕ ਤਿੰਨ ਗਰੁੱਪਾਂ ਵਿਚ ਕਰਵਾਇਆ ਗਿਆ।

Advertisement

ਇਮਤਿਹਾਨ ਦੀ ਸਫਲਤਾ ਲਈ ਪਠਾਨਕੋਟ-ਗੁਰਦਾਸਪੁਰ ਜ਼ੋਨ ਦੇ ਰਸ਼ਪਾਲ ਸਿੰਘ, ਜਸਵਿੰਦਰ ਸਿੰਘ, ਅੰਮ੍ਰਿਤਸਰ-ਤਰਨ ਤਾਰਨ ਜ਼ੋਨ ਦੇ ਡਾ. ਮਲਕੀਅਤ ਸਿੰਘ, ਜਸਵੰਤ ਸਿੰਘ ਪਟਵਾਰੀ, ਹੁਸ਼ਿਆਰਪੁਰ ਜ਼ੋਨ ਦੇ ਨਵਪ੍ਰੀਤ ਸਿੰਘ, ਜਗਜੀਤ ਸਿੰਘ, ਜਲੰਧਰ-ਕਪੂਰਥਲਾ ਜ਼ੋਨ ਦੇ ਜਗਦੀਸ਼ ਸਿੰਘ ਬੱਡੋਂ, ਰੂਪਨਗਰ-ਐਸ.ਬੀ.ਐਸ. ਨਗਰ ਬਿਕਰਮਜੀਤ ਸਿੰਘ, ਮਨਦੀਪ ਸਿੰਘ, ਐਸ.ਏ.ਐਸ. ਨਗਰ ਜ਼ੋਨ ਦੇ ਗੁਰਚਰਨ ਸਿੰਘ ਭਿਓਰਾ, ਲੁਧਿਆਣਾ ਜ਼ੋਨ ਦੇਜਸਪਾਲ ਸਿੰਘ ਕੋਚ, ਫਿਰੋਜ਼ਪੁਰ-ਮੋਗਾ ਜ਼ੋਨ ਦੇ ਗੁਰਭੇਜ ਸਿੰਘ, ਇੰਦਰਪਾਲ ਸਿੰਘ, ਫਰੀਦਕੋਟ-ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਜ਼ੋਨ ਦੇ ਰਣਜੀਤ ਸਿੰਘ, ਗੁਰਚਰਨ ਸਿੰਘ, ਅਬੋਹਰ-ਸ੍ਰੀ ਗੰਗਾ ਨਗਰ ਜ਼ੋਨ ਦੇ ਮਨਮੋਹਨ ਸਿੰਘ ਅਰਨੀਵਾਲਾ ਅਤੇ ਸੰਗਰੂਰ-ਬਰਨਾਲਾ-ਮਾਨਸਾ- ਮਲੇਰਕੋਟਲਾ ਜ਼ੋਨ ਦੇ ਕੁਲਵੰਤ ਸਿੰਘ ਅਤੇ ਅਜਮੇਰ ਸਿੰਘ ਅਤੇ ਸਾਰੀਆਂ ਸਟੇਟਾਂ ਦੇ ਸਟੇਟ ਪ੍ਰਧਾਨ ਅਤੇ ਸਟੇਟ ਸਕੱਤਰਾਂ ਨੇ ਆਪਣਾ ਯੋਗਦਾਨ ਪਾਇਆ। ਇਸ ਸਮੇਂ ਜਥੇਬੰਦੀ ਦੇ ਚੇਅਰਮੈਨ ਬਲਜੀਤ ਸਿੰਘ, ਚੀਫ਼ ਆਰਗੇਨਾਈਜ਼ਰ ਬ੍ਰਿਜਿੰਦਰਪਾਲ ਸਿੰਘ, ਚੀਫ਼ ਸਕੱਤਰ ਪਿਰਥੀ ਸਿੰਘ, ਸਟੇਟ ਪ੍ਰਧਾਨ ਪੰਜਾਬ ਹਰਜੀਤ ਸਿੰਘ ਨੰਗਲ ਅਤੇ ਜਥੇਬੰਦਕ ਸਕੱਤਰ ਸ਼ਿਵਰਾਜ ਸਿੰਘ ਨੇ ਸਮੂੰਹ ਪ੍ਰਿੰਸੀਪਲ ਸਾਹਿਬਾਨ, ਇਮਤਿਹਾਨ ਸੁਪਰਡੈਂਟ, ਸੁਪਰਵਾਈਜ਼ਰ ਅਤੇ ਜ਼ੋਨਲ ਕੋਆਰਡੀਨੇਟਰਾਂ ਨੂੰ ਇਮਤਿਹਾਨ ਦੀ ਸਫ਼ਲਤਾ ਦੀ ਵਧਾਈ ਦਿੱਤੀ ਅਤੇ ਕੀਤੇ ਉਦਮਾਂ ਲਈ ਧੰਨਵਾਦ ਕੀਤਾ। ਉਨ੍ਹਾਂ ਹੋਰ ਦੱਸਿਆ ਕਿ ਜ਼ੋਨਲ ਪੱਧਰਤੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਆਕਰਸ਼ਕ ਇਨਾਮ ਅਤੇ ਸਰਟੀਫਿਕੇਟ ਦੇ ਕੇ ਉਤਸ਼ਾਹਤ ਕੀਤਾ ਜਾਵੇਗਾ।

Advertisement