ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਠੱਗੀ ਦੇ ਦੋਸ਼ ਹੇਠ ਉੜੀਸਾ ਵਾਸੀ ਨਾਮਜ਼ਦ

ਗੁਰੂਸਰ ਸੁਧਾਰ: ਲੁਧਿਆਣਾ (ਦਿਹਾਤੀ) ਪੁਲੀਸ ਦੇ ਸਾਈਬਰ ਸੈੱਲ ਦੀ ਰਿਪੋਰਟ ਦੇ ਅਧਾਰ ’ਤੇ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਦੇ ਹੁਕਮਾਂ ’ਤੇ ਉੜੀਸਾ ਵਾਸੀ ਮਾਨਸ ਜੀਨਾ ਪੁੱਤਰ ਪਰੀ ਜੀਨਾ ਖ਼ਿਲਾਫ਼ 5 ਲੱਖ ਰੁਪਏ ਧੋਖੇ ਨਾਲ ਬੈਂਕ ਖਾਤੇ ’ਚੋਂ ਕੱਢ ਲੈਣ...
Advertisement

ਗੁਰੂਸਰ ਸੁਧਾਰ: ਲੁਧਿਆਣਾ (ਦਿਹਾਤੀ) ਪੁਲੀਸ ਦੇ ਸਾਈਬਰ ਸੈੱਲ ਦੀ ਰਿਪੋਰਟ ਦੇ ਅਧਾਰ ’ਤੇ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਦੇ ਹੁਕਮਾਂ ’ਤੇ ਉੜੀਸਾ ਵਾਸੀ ਮਾਨਸ ਜੀਨਾ ਪੁੱਤਰ ਪਰੀ ਜੀਨਾ ਖ਼ਿਲਾਫ਼ 5 ਲੱਖ ਰੁਪਏ ਧੋਖੇ ਨਾਲ ਬੈਂਕ ਖਾਤੇ ’ਚੋਂ ਕੱਢ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਜਾਂਚ ਅਫ਼ਸਰ ਥਾਣੇਦਾਰ ਬਲਜੀਤ ਸਿੰਘ ਅਨੁਸਾਰ ਪਿੰਡ ਗੁੱਜਰਵਾਲ ਵਾਸੀ ਰੁਪਿੰਦਰਜੀਤ ਕੌਰ ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਖ਼ੁਦ ਨੂੰ ਬੈਂਕ ਅਧਿਕਾਰੀ ਦੱਸਣ ਵਾਲੇ ਨੇ ਧੋਖੇ ਨਾਲ ਉਸ ਦਾ ਪਾਸਵਰਡ ਹਾਸਲ ਕਰ ਲਿਆ ਤੇ 5 ਲੱਖ ਰੁਪਏ ਆਪਣੇ ਖਾਤੇ ਵਿੱਚ ਤਬਦੀਲ ਕਰ ਲਈ ਸੀ। -ਪੱਤਰ ਪ੍ਰੇਰਕ

Advertisement
Advertisement
Tags :
ਉੜੀਸਾ:ਠੱਗੀਨਾਮਜ਼ਦਵਾਸੀ
Show comments