ਕਾਲਜ ਵਿੱਚ ਪੋਸ਼ਣ ਉਤਸਵ ਮਨਾਇਆ
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿੱਚ ਹੋਮ ਸਾਇੰਸ ਅਤੇ ਬਿਊਟੀ ਐਂਡ ਵੈਲਨੈੱਸ ਵਿਭਾਗਾਂ ਨੇ ਆਈ ਡੀ ਏ ਅਤੇ ਆਈ ਏ ਪੀ ਈ ਐੱਨ ਦੇ ਸਥਾਨਕ ਚੈਪਟਰਾਂ ਦੇ ਸਹਿਯੋਗ ਨਾਲ, ਰਾਸ਼ਟਰੀ ਪੋਸ਼ਣ ਮਹੀਨਾ ਮਨਾਉਣ ਲਈ ਪੋਸ਼ਣ ਉਤਸਵ 2025 ਮਨਾਇਆ। ਇਸ ਦੌਰਾਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਪ੍ਰੋਫੈਸਰ ਡਾ. ਸੋਨਿਕਾ ਸ਼ਰਮਾ ਵੱਲੋਂ ਮਾਈਕ੍ਰੋਗ੍ਰੀਨਜ਼ ’ਤੇ ਇੱਕ ਜਾਣਕਾਰੀ ਭਰਪੂਰ ਵਰਕਸ਼ਾਪ ਕਰਵਾਈ ਗਈ। ਇਸ ਤੋਂ ਇਲਾਵਾ ਹਾਸ ਭਰਪੂਰ ਯੋਗ ਸੈਸ਼ਨ, ਰੁੱਖ ਲਗਾਉਣਾ (ਏਕ ਪੇੜ ਮਾਂ ਕੇ ਨਾਮ), ਵਿਦਿਆਰਥਣਾਂ ਵੱਲੋਂ ਤਿਆਰ ਕੀਤੇ ਗਏ ਪੌਸ਼ਟਿਕ ਭੋਜਨ ਦੇ ਸਟਾਲ, ਗੰਨੇ ਅਤੇ ਬਾਜਰੇ ਦੇ ਸਟਾਲ, ਡੀ ਐੱਮ ਸੀ ਐੱਚ ਵੱਲੋਂ ਕਰਵਾਈਆਂ ਖੇਡਾਂ ਨੇ ਸਿਹਤਮੰਦ ਜੀਵਨ ਅਤੇ ਸੁਚੇਤ ਖਾਣ-ਪੀਣ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿਦਿਆਰਥਣਾਂ ਅਤੇ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ। ਪ੍ਰਿੰਸੀਪਲ ਸੁਮਨ ਲਤਾ ਨੇ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਪੋਸ਼ਣ ਦੀ ਮਹੱਤਤਾ ਦੇ ਪ੍ਰਚਾਰ ਲਈ ਵਿਭਾਗ ਦੀ ਪਹਿਲਕਦਮੀ ਲਈ ਸ਼ਲਾਘਾ ਕੀਤੀ।
