ਏਐੱਸ ਕਾਲਜ ’ਚ ਐੱਨਐੱਸਐੱਸ ਯੂਨਿਟ ਨੇ ਅੰਗਦਾਨ ਪ੍ਰਣ ਲਿਆ
ਇਥੋਂ ਦੇ ਏਐੱਸ ਕਾਲਜ ਆਫ ਐਜੂਕੇਸ਼ਨ ਦੀ ਐੱਨਐੱਸਐੱਸ ਯੂਨਿਟ ਨੇ ਅੱਜ ਅੰਗਦਾਨ ਪ੍ਰਣ ਲਿਆ ਜਿਸ ਦਾ ਮੁੱਖ ਉਦੇਸ਼ ਅੰਗ ਅਤੇ ਟਿਸ਼ੂ ਦਾਨ ਦੀ ਮਹੱਤਤਾ ਸਬੰਧੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਵਾਲੰਟੀਅਰਾਂ ਨੇ ਪ੍ਰਿੰਸੀਪਲ ਡਾ. ਪਵਨ ਕੁਮਾਰ ਦੀ...
Advertisement
ਇਥੋਂ ਦੇ ਏਐੱਸ ਕਾਲਜ ਆਫ ਐਜੂਕੇਸ਼ਨ ਦੀ ਐੱਨਐੱਸਐੱਸ ਯੂਨਿਟ ਨੇ ਅੱਜ ਅੰਗਦਾਨ ਪ੍ਰਣ ਲਿਆ ਜਿਸ ਦਾ ਮੁੱਖ ਉਦੇਸ਼ ਅੰਗ ਅਤੇ ਟਿਸ਼ੂ ਦਾਨ ਦੀ ਮਹੱਤਤਾ ਸਬੰਧੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਵਾਲੰਟੀਅਰਾਂ ਨੇ ਪ੍ਰਿੰਸੀਪਲ ਡਾ. ਪਵਨ ਕੁਮਾਰ ਦੀ ਅਗਵਾਈ ਹੇਠ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ, ਕਵਿਤਾ, ਭਾਸ਼ਣ ਮੁਕਾਬਲੇ ਰਾਹੀਂ ਸਹੁੰ ਆਦਿ ਵੱਖ-ਵੱਖ ਗਤੀਵਿਧੀਆਂ ਕਰਵਾਈਆਂ। ਡਾ. ਸ਼ਿਲਪੀ ਅਰੋੜਾ ਨੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਅੰਗਦਾਨ ਦੀ ਮਹੱਤਤਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਇਕ ਵਿਅਕਤੀ ਮਰਨ ਉਪਰੰਤ ਆਪਣੇ ਅੰਗ ਕਿਸੇ ਨੂੰ ਦਾਨ ਕਰਕੇ ਉਸ ਵਿਅਕਤੀ ਨੂੰ ਜੀਵਨ ਦਾ ਤੋਹਫ਼ਾ ਦੇ ਸਕਦਾ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਐਡਵੋਕੇਟ ਨਵੀਨ ਥੰਮਨ, ਰਾਜੇਸ਼ ਡਾਲੀ, ਜਤਿੰਦਰ ਦੇਵਗਨ, ਕਵਿਤਾ ਗੁਪਤਾ ਨੇ ਕਾਲਜ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।
Advertisement
Advertisement