ਖਾਲਸਾ ਕਾਲਜ ਫਾਰ ਵਿਮੈੱਨ ’ਚ ਐੱਨਐੱਸਐੱਸ ਕੈਂਪ ਸਮਾਪਤ
ਸਥਾਨਕ ਖਾਲਸਾ ਕਾਲਜ ਫਾਰ ਵਿਮੈੱਨ ਵਿੱਚ ਚੱਲ ਰਿਹਾ ਸੱਤ ਰੋਜ਼ਾ ਐੱਨਐੱਸਐੱਸ ਕੈਂਪ ਅੱਜ ਸਮਾਪਤ ਹੋ ਗਿਆ। ਕੈਂਪ ਦੇ ਆਖਰੀ ਦਿਨ ਵਾਲੰਟੀਅਰਾਂ ਨੇ ਵੱਖ ਵੱਖ ਨਾਚਾਂ ਤੇ ਸਕਿੱਟਾਂ ਵਿੱਚ ਹਿੱਸਾ ਲਿਆ ਤੇ ਵੱਖ ਵੱਖ ਮੁਕਾਬਲਿਆਂ ਵਿੱਚੋਂ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।
ਸਮਾਗਮ ਦਾ ਅਰੰਭ ਸਾਈਬਰ ਕ੍ਰਾਇਮ ’ਤੇ ਆਧਾਰਿਤ ਸਕਿੱਟ ਨਾਲ ਹੋਇਆ। ਇਸ ਤੋਂ ਬਾਅਦ ਵੱਖ ਵੱਖ ਨਾਚ ਤੇ ਧਰਤੀ ਮਾਂ ਨਾਲ ਸਬੰਧਤ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ, ਸਬੀਨਾ ਭੱਲਾ, ਡਾ. ਨਰਿੰਦਰਜੀਤ ਕੌਰ ਅਤੇ ਐਨਐਸਐਸ ਪ੍ਰੋਗਰਾਮ ਅਫਸਰ ਨੇ ਇਨਾਮ ਵੰਡਣ ਦੀ ਰਸਮ ਨਿਭਾਈ। ਇਸ ਮੌਕੇ ਨੇਹਾ ਸਿੰਘ, ਇਸ਼ੀਤਾ ਅਗਰਵਾਲ ਅਤੇ ਕੋਮਲ ਨੂੰ ਸਲੋਗਨ ਲਿਖਣ ਦੇ ਮੁਕਾਬਲੇ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲਈ ਇਨਾਮ ਦਿੱਤੇ ਗਏ। ਇਸੇ ਤਰ੍ਹਾਂ ਪੋਸਟਰ ਮੇਕਿੰਗ ਵਿੱਚ ਸਾਕਸ਼ੀ, ਨੈਣਾ ਰਾਣਾ ਅਤੇ ਆਸ਼ਾ ਨੇ ਕ੍ਰਮਵਾਰ ਪਹਿਲੀਆਂ ਤਿੰਨ ਪੁਜੀਸ਼ਨਾਂ ਲਈਆਂ। ਅੰਜਲੀ ਸ਼ੁਕਲਾ ਨੂੰ ਵੈਸਟ ਵਲੰਟੀਅਰ ਦਾ ਐਵਾਰਡ ਦਿੱਤਾ ਗਿਆ। ਸਮਾਗਮ ਦੌਰਾਨ ਪ੍ਰਿੰਸੀਪਲ ਡਾ. ਗਰੇਵਾਲ ਨੇ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ਨੂੰ ਸਮਾਜ ਪ੍ਰਤੀ ਉਨ੍ਹਾਂ ਦੀ ਬਣਦੀ ਜਿੰਮੇਵਾਰੀ ਨੂੰ ਚੇਤੇ ਕਰਵਾਉਂਦੇ ਹਨ। ਇਸ ਮੌਕੇ ਕੈਂਪ ਵਿੱਚ ਹਿੱਸਾ ਲੈਣ ਵਾਲੇ ਵਾਲੰਟੀਅਰਾਂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ।