ਕਰਮਸਰ ਕਾਲਜ ’ਚ ਐੱਨਐੱਸਐੱਸ ਕੈਂਪ ਸਮਾਪਤ
ਮਲੌਦ: \Bਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿੱਚ ਪ੍ਰਿੰਸੀਪਲ ਡਾ. ਮੁਹੰਮਦ ਇਰਫ਼ਾਨ ਦੀ ਅਗਵਾਈ ਹੇਠ ਚੱਲ ਰਹੇ ਸੱਤ ਰੋਜ਼ਾ ਐੱਨਐੱਸਐਸ ਕੈਂਪ ਦਾ ਸਮਾਪਤੀ ਸਮਾਰੋਹ ਸੱਭਿਆਚਾਰਕ ਗਤੀਵਿਧੀਆਂ ਨਾਲ ਨੇਪਰੇ ਚੜ੍ਹਿਆ। ਇਹ ਕੈਂਪ ਭਾਰਤ ਸਰਕਾਰ ਦੇ ਯੂਥ ਵੈੱਲਫੇਅਰ ਮੰਤਰਾਲੇ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ...
Advertisement
ਮਲੌਦ: \Bਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿੱਚ ਪ੍ਰਿੰਸੀਪਲ ਡਾ. ਮੁਹੰਮਦ ਇਰਫ਼ਾਨ ਦੀ ਅਗਵਾਈ ਹੇਠ ਚੱਲ ਰਹੇ ਸੱਤ ਰੋਜ਼ਾ ਐੱਨਐੱਸਐਸ ਕੈਂਪ ਦਾ ਸਮਾਪਤੀ ਸਮਾਰੋਹ ਸੱਭਿਆਚਾਰਕ ਗਤੀਵਿਧੀਆਂ ਨਾਲ ਨੇਪਰੇ ਚੜ੍ਹਿਆ। ਇਹ ਕੈਂਪ ਭਾਰਤ ਸਰਕਾਰ ਦੇ ਯੂਥ ਵੈੱਲਫੇਅਰ ਮੰਤਰਾਲੇ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨੈਸ਼ਨਲ ਸਰਵਿਸ ਸਕੀਮ ਵਿਭਾਗ ਦੇ ਨਿਰਦੇਸ਼ਾਂ ਹੇਠ ਕਾਲਜ ਕੈਂਪਸ ਅਤੇ ਅਡਾਪਟ ਪਿੰਡ ਘਣਗਸ ਵਿੱਚ ਲਗਾਇਆ ਗਿਆ। ਕੈਂਪ ਦੀ ਥੀਮ ਯੂਥ ਫਾਰ ਮਾਈ ਭਾਰਤ, ਯੂਥ ਫਾਰ ਡਿਜੀਟਲ ਲਿਟਰੇਸੀ, ਸਵੱਛ ਭਾਰਤ ਅਭਿਆਨ ਅਤੇ ਨਸ਼ਾ ਮੁਕਤ ਭਾਰਤ ਅਭਿਆਨ ਰਿਹਾ। ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਸ਼ਮਸ਼ਾਦ ਅਲੀ (ਰਿਟਾ. ਡਿਪਟੀ ਰਜਿਸਟਰਾਰ ਪੀ.ਸੀ.ਐਸ. ਪੰਚਾਇਤ ਕਾਰਪੋਰੇਟ ਸੋਸਾਇਟੀ ਲੁਧਿਆਣਾ) ਅਤੇ ਵਿਸ਼ੇਸ ਮਹਿਮਾਨ ਵਜੋਂ ਡਾ. ਮੁਜਾਹਿਦ ਹਸਨ (ਰਿਟਾ. ਪ੍ਰੋਫ਼ੈਸਰ ਸਰਕਾਰੀ ਕਾਲਜ ਮਾਲੇਰਕੋਟਲਾ) ਪਹੁੰਚੇ। ਉਹਨਾਂ ਨੇ ਆਪਣੇ ਮੁੱਖ ਬੰਦ ਭਾਸ਼ਣ ਵਿੱਚ ਕੈਂਪ ਨੂੰ ਖ਼ੂਬਸੂਰਤੀ ਨਾਲ ਨੇਪਰੇ ਚਾੜ੍ਹਨ ਲਈ ਪ੍ਰਿੰਸੀਪਲ ਅਤੇ ਪ੍ਰੋਗਰਾਮ ਅਫ਼ਸਰਾਂ ਨੂੰ ਵਧਾਈ ਦਿੱਤੀ ਅਤੇ ਵਲੰਟੀਅਰਾਂ ਨੂੰ ਉਨ੍ਹਾਂ ਦੇ ਐੱਨਐੱਸਐਸ ਕੈਂਪ ਵਿੱਚ ਬਿਤਾਏ ਪਲਾਂ ਨੂੰ ਸਰਾਹਿਆ। ਕੈਂਪ ਵਿੱਚ ਕੁੱਲ 48 ਵਾਲੰਟੀਅਰਾਂ ਨੇ ਹਿੱਸਾ ਲਿਆ। ਪ੍ਰਬੰਧਕਾਂ ਨੇ ਸਮੂਹ ਵਾਲੰਟੀਅਰਾਂ ਨੂੰ ਟਰਾਫ਼ੀ ਦੇ ਕੇ ਸਨਮਾਨਿਆ। ਇਸ ਮੌਕੇ ਜਸ਼ਨਦੀਪ ਸਿੰਘ ਤੇ ਸਵਿਤਾ ਨੂੰ ਬੈਸਟ ਵਾਲੰਟੀਅਰ ਐਲਾਨਿਆ ਗਿਆ। ਪ੍ਰੋ. ਮਨਿੰਦਰ ਸਿੰਘ ਅਤੇ ਪ੍ਰੋ ਰੁਪਿੰਦਰ ਕੌਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਜਸਪ੍ਰੀਤ ਕੌਰ ਨੇ ਨਿਭਾਈ। -ਪੱਤਰ ਪ੍ਰੇਰਕ
Advertisement
Advertisement