ਸਕੂਲ ’ਚ ਐੱਨ ਐੱਸ ਐੱਸ ਕੈਂਪ ਦੀ ਸ਼ੁਰੂ
ਡੀ ਏ ਵੀ ਪਬਲਿਕ ਸਕੂਲ ਪੱਖੋਵਾਲ ਰੋਡ ਵਿੱਚ ਸੱਤ ਦਿਨਾਂ ਐੱਨ ਐੱਸ ਐੱਸ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਸਮਾਗਮ ਵਿੱਚ 50 ਉਤਸ਼ਾਹ ਐਨਸੀਸੀ ਵਲੰਟੀਅਰਾਂ ਨੇ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਪ੍ਰਿੰ. ਡਾ. ਸਤਵੰਤ ਕੌਰ ਭੁੱਲਰ ਨੇ ਮੁੱਖ ਮਹਿਮਾਨ ਵਜੋਂ...
Advertisement
ਡੀ ਏ ਵੀ ਪਬਲਿਕ ਸਕੂਲ ਪੱਖੋਵਾਲ ਰੋਡ ਵਿੱਚ ਸੱਤ ਦਿਨਾਂ ਐੱਨ ਐੱਸ ਐੱਸ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਸਮਾਗਮ ਵਿੱਚ 50 ਉਤਸ਼ਾਹ ਐਨਸੀਸੀ ਵਲੰਟੀਅਰਾਂ ਨੇ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਪ੍ਰਿੰ. ਡਾ. ਸਤਵੰਤ ਕੌਰ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤੀ। ਡਾ. ਭੁੱਲਰ ਨੇ ਐੱਨ ਐੱਸ ਐੱਸ ਯੂਨਿਟ ਕੋਆਰਡੀਨੇਟਰ ਦੀਪਾ ਮਲਹੋਤਰਾ ਅਤੇ ਰਾਜੇਸ਼ ਸ਼ਰਮਾ ਨਾਲ ਮਿਲ ਕੇ ਸ਼ਮਾਂ ਰੌਸ਼ਨ ਕੀਤੀ। ਡਾ. ਭੁੱਲਰ ਨੇ ਵਿਦਿਆਰਥੀਆਂ ਨੂੰ ਕੈਂਪ ਦੀ ਹਰ ਗਤੀਵਿਧੀ ਵਿੱਚ ਪੂਰੇ ਦਿਲ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਐੱਨ ਐੱਸ ਐੱਸ ਦਾ ਨਾਅਰਾ ‘ਮੈਂ ਨਹੀਂ, ਪਰ ਤੁਸੀਂ’ ਸਾਡੇ ਵਿੱਚ ਨਿਸ਼ਕਾਮ ਸੇਵਾ, ਨਿਮਰਤਾ ਅਤੇ ਕਰੁਣਾ ਦੀ ਭਾਵਨਾ ਨੂੰ ਜਗਾਉਂਦਾ ਹੈ। ਐੱਨ ਐੱਸ ਐੱਸ ਯੂਨਿਟ ਕੋਆਰਡੀਨੇਟਰਾਂ ਦੀਪਾ ਮਲਹੋਤਰਾ ਅਤੇ ਰਾਜੇਸ਼ ਸ਼ਰਮਾ ਨੇ ਵਾਲੰਟੀਅਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਕੈਂਪ ਵੱਲੋਂ ਦਿੱਤੇ ਜਾਣ ਵਾਲੇ ਹਰ ਸਿੱਖਣ ਦੇ ਮੌਕੇ ਨੂੰ ਪੂਰੀ ਤਨਦੇਹੀ ਨਾਲ ਅਪਣਾਉਣ ਲਈ ਪ੍ਰੇਰਿਤ ਕੀਤਾ।
Advertisement
Advertisement
