ਡੋਪ ਟੈਸਟ ਲਈ ਨਹੀਂ ਕੱਟਣੇ ਪੈਣਗੇ ਸਿਵਲ ਹਸਪਤਾਲ ਦੇ ਚੱਕਰ
ਹਥਿਆਰਾਂ ਦਾ ਲਾਇਸੈਂਸ ਬਣਵਾਉਣ ਲਈ ਸਭ ਤੋਂ ਪਹਿਲਾਂ ਡੋਪ ਟੈਸਟ ਨੂੰ ਜ਼ਰੂਰੀ ਕੀਤਾ ਗਿਆ ਹੈ, ਜਿਸ ਦੇ ਲਈ ਲੋਕਾਂ ਨੂੰ ਸਿਵਲ ਹਸਪਤਾਲ ਵਿੱਚ ਡੋਪ ਟੈਸਟ ਕਰਵਾਉਣ ਲਈ ਕਾਫ਼ੀ ਧੱਕੇ ਖਾਣੇ ਪੈਂਦੇ ਸਨ। ਹੁਣ ਲੋਕਾਂ ਨੂੰ ਇਸ ਤੋਂ ਰਾਹਤ ਦਿਵਾਉਣ ਦੇ...
Advertisement
ਹਥਿਆਰਾਂ ਦਾ ਲਾਇਸੈਂਸ ਬਣਵਾਉਣ ਲਈ ਸਭ ਤੋਂ ਪਹਿਲਾਂ ਡੋਪ ਟੈਸਟ ਨੂੰ ਜ਼ਰੂਰੀ ਕੀਤਾ ਗਿਆ ਹੈ, ਜਿਸ ਦੇ ਲਈ ਲੋਕਾਂ ਨੂੰ ਸਿਵਲ ਹਸਪਤਾਲ ਵਿੱਚ ਡੋਪ ਟੈਸਟ ਕਰਵਾਉਣ ਲਈ ਕਾਫ਼ੀ ਧੱਕੇ ਖਾਣੇ ਪੈਂਦੇ ਸਨ। ਹੁਣ ਲੋਕਾਂ ਨੂੰ ਇਸ ਤੋਂ ਰਾਹਤ ਦਿਵਾਉਣ ਦੇ ਲਈ ਸਿਵਲ ਹਪਤਾਲ ਦੇ ਨਵੇਂ ਐੱਸ ਐੱਮ ਓ ਡਾ. ਅਖਿਲ ਸਰੀਨ ਨੇ ਡੋਪ ਟੈਸਟ ਦੇ ਲਈ ਕਈ ਵੱਡੇ ਬਦਲਾਅ ਕੀਤੇ ਹਨ। ਹਸਪਤਾਲ ਪ੍ਰਸਾਸ਼ਨ ਦੀ ਨਵੀਂ ਵਿਵਸਥਾ ਦੇ ਤਹਿਤ ਹੁਣ ਡੋਪ ਟੈਸਟ ਇੱਕ ਘੰਟੇ ਵਿੱਚ ਹੋ ਜਾਏਗਾ, ਜਿਸ ਲਈ ਅੱਜ ਸਿਵਲ ਹਸਪਤਾਲ ਵਿੱਚ ਬਦਲਾਅ ਕਰ ਦਿੱਤੇ ਗਏ ਹਨ। ਪਹਿਲਾਂ ਮਰੀਜ਼ਾਂ ਨੂੰ ਸਾਈਨ ਕਰਵਾਉਣ ਲਈ ਤਿੰਨ ਵੱਖ-ਵੱਖ ਡਾਕਟਰਾਂ ਕੋਲ ਜਾਣਾ ਪੈਂਦਾ ਹੈ ਪਰ ਹੁਣ ਇੱਕ ਟੇਬਲ ’ਤੇ ਹੀ ਤਿੰਨੋਂ ਡਾਕਟਰ ਮਿਲਣਗੇ ਤੇ ਇੱਕ ਵਾਰ ਵਿੱਚ ਹੀ ਤਿੰਨੋਂ ਡੋਪ ਟੈਸਟ ਦੀ ਪੂਰੀ ਪ੍ਰਕਿਰਿਆ ਨੂੰ ਪੂਰਾ ਕਰਨ ਦੇਣਗੇ।
ਸਿਵਲ ਹਸਪਤਾਲ ਦੇ ਐਸਐਮਓ ਡਾ. ਅਖਿਲ ਸਰੀਨ ਨੇ ਦੱਸਿਆ ਕਿ ਨਵੀਂ ਪ੍ਰਕਿਰਿਆ ਤਹਿਤ ਮਰੀਜ਼ਾਂ ਨੂੰ ਪਰੇਸ਼ਾਨ ਨਹੀਂ ਹੋਣਾ ਪਵੇਗਾ।
Advertisement
Advertisement