ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਿਰਮਲ ਸਿੰਘ ਤਲਵੰਡੀ ਖੁਰਦ ਇਕਾਈ ਦੇ ਪ੍ਰਧਾਨ ਬਣੇ

ਨਜ਼ਦੀਕੀ ਪਿੰਡ ਤਲਵੰਡੀ ਖੁਰਦ ਵਿੱਚ ਬੀਕੇਯੂ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਅਮਰੀਕ ਸਿੰਘ ਭੂੰਦੜੀ ਦੀ ਨਿਗਰਾਨੀ ਵਿੱਚ ਹੋਈ ਮੀਟਿੰਗ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਮਨੋਹਰ ਸਿੰਘ ਕਲਾਹੜ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਯੁਵਰਾਜ ਸਿੰਘ ਘੁਡਾਣੀ ਵੀ ਸ਼ਾਮਲ ਹੋਏ। ਜਥੇਬੰਦੀ ਦੇ ਵਿਧਾਨ ਅਨੁਸਾਰ...
ਬੀਕੇਯੂ (ਉਗਰਾਹਾਂ) ਦੀ ਮੀਟਿੰਗ ਵਿੱਚ ਚੁਣੇ ਗਏ ਪਿੰਡ ਕਮੇਟੀ ਦੇ ਅਹੁਦੇਦਾਰ।
Advertisement

ਨਜ਼ਦੀਕੀ ਪਿੰਡ ਤਲਵੰਡੀ ਖੁਰਦ ਵਿੱਚ ਬੀਕੇਯੂ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਅਮਰੀਕ ਸਿੰਘ ਭੂੰਦੜੀ ਦੀ ਨਿਗਰਾਨੀ ਵਿੱਚ ਹੋਈ ਮੀਟਿੰਗ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਮਨੋਹਰ ਸਿੰਘ ਕਲਾਹੜ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਯੁਵਰਾਜ ਸਿੰਘ ਘੁਡਾਣੀ ਵੀ ਸ਼ਾਮਲ ਹੋਏ। ਜਥੇਬੰਦੀ ਦੇ ਵਿਧਾਨ ਅਨੁਸਾਰ ਪਿੰਡ ਵੱਲੋਂ ਸਰਬਸੰਮਤੀ ਨਾਲ ਪ੍ਰਧਾਨ ਨਿਰਮਲ ਸਿੰਘ, ਮੀਤ ਪ੍ਰਧਾਨ ਬਚਿੱਤਰ ਸਿੰਘ, ਸਕੱਤਰ ਰਵਿੰਦਰ ਸਿੰਘ, ਸਹਾਇਕ ਸਕੱਤਰ ਗੁਰਪ੍ਰੀਤ ਸਿੰਘ, ਖਜ਼ਾਨਚੀ ਗਗਨਦੀਪ ਸਿੰਘ ਦੀ ਚੋਣ ਕੀਤੀ ਗਈ। ਆਗੂਆਂ ਨੇ ਕਿਸਾਨਾਂ ਦੇ ਚੱਲ ਰਹੇ ਸੰਘਰਸ਼ਾਂ ਦੀ ਵਿਆਖਿਆ ਕਰਦਿਆਂ ਕਿਹਾ ਪੰਜਾਬ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਲਗਾਤਾਰ ਹਮਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਤਿੰਨ ਖੇਤੀ ਕਾਨੂੰਨ ਦਾ ਰੂਪ ਬਦਲ ਕੇ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦਾ ਰਾਹ ਖੋਲ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਨੀਤੀ ਅਰਬਨ ਅਸਟੇਟਾਂ ਬਣਾਉਣ ਦੇ ਨਾਮ ’ਤੇ ਜ਼ਮੀਨਾਂ ਪੂੰਜੀਪਤੀਆਂ ਨੂੰ ਸੰਭਾਲਣ ਦਾ ਰਾਹ ਤਿਆਰ ਕਰ ਰਹੀ ਹੈ। ਉਨ੍ਹਾਂ ਐੱਸਕੇਐੱਮ ਦੇ ਸੱਦੇ ਤਹਿਤ ਸਮਰਾਲਾ ਵਿੱਚ 24 ਅਗਸਤ ਨੂੰ ਹੋ ਰਹੀ ਮਹਾਰੈਲੀ ਵਿੱਚ ਕਿਸਾਨਾਂ ਨੂੰ ਵਧ-ਚੜ੍ਹ ਕੇ ਪਹੁੰਚਣ ਦਾ ਸੱਦਾ ਦਿੱਤਾ।

Advertisement
Advertisement