ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ ’ਚ ਨਵਾਂ ਮੋੜ
ਪਰਿਵਾਰ ਨੇ ਪੁਲੀਸ ਨੂੰ ਕਾਰਵਾਈ ਲਈ ਕਿਹਾ
Advertisement
ਪੰਜ ਦਿਨ ਮਗਰੋਂ ਨਹਿਰ ’ਚੋਂ ਤਰੁਨ ਸ਼ਰਮਾ ਦੀ ਲਾਸ਼ ਮਿਲਣ ਦੇ ਮਾਮਲੇ ’ਚ ਪੀੜਤ ਪਰਿਵਾਰ ਨੇ ਪੁਲੀਸ ਕੋਲ ਪਹੁੰਚ ਕੇ ਤਰੁਨ ਕੁਮਾਰ ਦੀ ਮੌਤ ਦੇ ਅਸਲ ਕਾਰਨ ਲੱਭਣ ਲਈ ਜ਼ੋਰ ਪਾਇਆ ਹੈ। ਪਰਿਵਾਰ ਅਤੇ ਸਨੇਹੀਆਂ ਨੇ ਪੁਲੀਸ ਪਾਸ ਪਹੁੰਚ ਕੇ ਆਖਿਆ ਕਿ ਤਰੁਨ ਦੀ ਮੌਤ ਸਾਧਾਰਨ ਨਹੀਂ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਿਸ ਹਾਲਤ ਵਿੱਚ ਉਸਦੀ ਲਾਸ਼ ਮਿਲੀ ਹੈ, ਉਸ ਨਾਲ ਸਾਰਾ ਮਾਮਲਾ ਕੁੱਝ ਸ਼ੱਕੀ ਜਾਪ ਰਿਹਾ ਹੈ। ਉਸਨੂੰ ਘਰੋਂ ਜਾਣ ਤੋਂ ਪਹਿਲਾਂ ਕਿਸੇ ਲੜਕੀ ਦਾ ਫੋਨ ਆਇਆ ਸੀ ਤੇ ਫਿਰ ਕਿਸੇ ਹੋਰ ਅਣਪਛਾਤੇ ਵਿਅਕਤੀ ਦਾ ਜਿਸ ਮਗਰੋਂ ਕਾਹਲੀ ਵਿੱਚ ਤਰੁਣ ਆਪਣਾ ਪਾਸਪੋਰਟ ਲੈ ਕੇ ਘਰੋਂ ਮੋਟਰਸਾਈਕਲ ’ਤੇ ਚਲਾ ਗਿਆ ਜਿਸ ਮਗਰੋਂ ਉਸਦਾ ਫੋਨ ਬੰਦ ਆਉਣ ਲੱਗਾ। ਬਾਅਦ ਵਿੱਚ ਉਸਦਾ ਮੋਟਰਸਾਈਕਲ ਮਿਲ ਗਿਆ ਪਰਸ ਵਗੈਰਾ ਨਹੀਂ ਮਿਲੇ। ਪਰਿਵਾਰ ਦਾ ਦੋਸ਼ ਹੈ ਕਿ ਤਰੁਨ ਨੂੰ ਮਾਰਿਆ ਗਿਆ ਹੈ। ਉਨ੍ਹਾਂ ਪੁਲੀਸ ਦੀ ਢਿੱਲੀ ਕਾਰਵਾਈ ’ਤੇ ਆਖਿਆ ਕਿ ਪੁਲੀਸ 174 ਦੀ ਕਾਰਵਾਈ ਨੂੰ ਛੱਡ ਕੇ ਅਸਲ ਮਾਮਲੇ ਵੱਲ ਧਿਆਨ ਦੇਵੇ ਅਤੇ ਤਰੁਨ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਨੰਗ ਕਰੇ। ਐੱਸਐੱਚਓ ਪਰਮਿੰਦਰ ਸਿੰਘ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਆਪ ਇਸ ਮਾਮਲੇ ਦੀ ਜਾਂਚ ਕਰਨਗੇ ਅਤੇ ਜੋ ਵੀ ਇਸ ਮਾਮਲੇ ’ਚ ਸ਼ਾਮਲ ਮਿਲਿਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
Advertisement
Advertisement