ਨੇਪਾਲੀ ਨੌਕਰ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਲੈ ਕੇ ਫ਼ਰਾਰ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 7 ਜੁਲਾਈ ਥਾਣਾ ਡਵੀਜ਼ਨ ਨੰਬਰ 8 ਦੇ ਇਲਾਕੇ ਵਿੱਚ ਸਥਿਤ ਊਧਮ ਸਿੰਘ ਨਗਰ ਨੇੜੇ ਮਾਰਕੀਟ ਦੇ ਇੱਕ ਘਰ ਵਿੱਚ ਕੰਮ ਕਰਦਾ ਘਰੇਲੂ ਨੌਕਰ ਆਪਣੇ ਸਾਥੀਆਂ ਸਣੇ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਜੁਲਾਈ
Advertisement
ਥਾਣਾ ਡਵੀਜ਼ਨ ਨੰਬਰ 8 ਦੇ ਇਲਾਕੇ ਵਿੱਚ ਸਥਿਤ ਊਧਮ ਸਿੰਘ ਨਗਰ ਨੇੜੇ ਮਾਰਕੀਟ ਦੇ ਇੱਕ ਘਰ ਵਿੱਚ ਕੰਮ ਕਰਦਾ ਘਰੇਲੂ ਨੌਕਰ ਆਪਣੇ ਸਾਥੀਆਂ ਸਣੇ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਿਆ ਹੈ। ਊਧਮ ਸਿੰਘ ਨਗਰ ਨੇੜੇ ਮਾਰਕੀਟ ਰਹਿਣ ਵਾਲਾ ਪਾਰੁਲ ਜੈਨ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਆਪਣੀ ਭੈਣ ਦੇ ਜਨਮ ਦਿਨ ’ਤੇ ਗਏ ਸੀ। ਜਦੋਂ ਉਹ ਜਦੋਂ ਘਰ ਆਏ ਤਾਂ ਉਸ ਦੇ ਮਾਤਾ-ਪਿਤਾ ਦੇ ਕਮਰੇ ਦਾ ਤਾਲਾ ਟੁੱਟਾ ਹੋਇਆ ਸੀ ਤੇ ਅਲਮਾਰੀ ਵਿੱਚੋਂ ਅੱਠ ਲੱਖ ਰੁਪਏ ਦੀ ਨਕਦੀ ਅਤੇ 40/45 ਤੋਲੇ ਸੋਨਾ ਗਾਇਬ ਸੀ, ਜਿਸ ਨੂੰ ਸੰਨੀ ਨੇਪਾਲੀ ਸਾਥੀਆਂ ਨਾਲ ਚੋਰੀ ਕਰਕੇ ਲੈ ਗਿਆ ਹੈ। ਥਾਣੇਦਾਰ ਸੁਨੀਲ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਸੰਨੀ ਅਤੇ ਉਸ ਦੇ ਤਿੰਨ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement